ਨਿਗਮ ਚੋਣਾਂ ਲਈ ਚਾਹਵਾਨਾਂ ਨੇ ਦਿੱਤੀਆਂ ਅਰਜ਼ੀਆਂ
11:13 AM Nov 15, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਨਵੰਬਰ
ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਸਬੰਧੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇੱਕ ਵਾਰ ਫਿਰ ਨਗਰ ਨਿਗਮ ਦੀਆਂ ਚੋਣਾਂ ਲੜਨ ਵਾਲੇ ਸੰਭਾਵਿਤ ਉਮੀਦਵਾਰ ਤਗੜੇ ਹੋ ਗਏ ਹਨ। ਪਾਰਟੀਆਂ ਨੇ ਇੱਕ ਵਾਰ ਫਿਰ ਅਰਜ਼ੀਆਂ ਮੰਗ ਲਈਆਂ ਹਨ। ਸ਼ਹਿਰ ਵਿੱਚ 95 ਵਾਰਡ ਹਨ ਤੇ ਸਭ ਤੋਂ ਵੱਧ ਉਮੀਦਵਾਰ ‘ਆਪ’ ਵੱਲੋਂ ਸਾਹਮਣੇ ਆਏ ਹਨ। ‘ਆਪ’ ਦੇ ਪ੍ਰਧਾਨ ਸ਼ਰਨਪਾਲ ਮੱਕੜ ਦਾ ਕਹਿਣਾ ਹੈ ਕਿ ਹਾਲੇ ਤਾਂ ਸਮੁੱਚੀ ਲੀਡਰਸ਼ਿਪ ਉਪ ਚੋਣਾਂ ਵਿੱਚ ਰੁੱਝੀ ਹੋਈ ਹੈ ਤੇ ਹਾਲੇ ਨਿਗਮ ਚੋਣਾਂ ਵਿੱਚ ਟਿਕਟਾਂ ਜਾਰੀ ਕਰਨ ’ਤੇ ਕੋਈ ਵਿਚਾਰ ਨਹੀਂ ਹੋਇਆ। ਕਾਂਗਰਸ ਦੇ ਪ੍ਰਧਾਨ ਸੰਜੈ ਤਲਵਾੜ ਦਾ ਕਹਿਣਾ ਹੈ ਕਿ ਪਾਰਟੀ ਨੂੰ ਪਹਿਲਾਂ ਹੀ 150 ਅਰਜ਼ੀਆਂ ਮਿਲ ਚੁੱਕੀਆਂ ਹਨ, ਜੇਕਰ ਕੋਈ ਰਹਿ ਗਿਆ ਹੈ ਤਾਂ ਉਹ 20 ਨਵੰਬਰ ਤੱਕ ਅਪਲਾਈ ਕਰ ਸਕਦਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦਾ ਕਹਿਣਾ ਹੈ ਕਿ 95 ਵਾਰਡਾਂ ਲਈ 525 ਆਰਜ਼ੀਆਂ ਮਿਲੀਆਂ ਸਨ।
Advertisement
Advertisement
Advertisement