For the best experience, open
https://m.punjabitribuneonline.com
on your mobile browser.
Advertisement

ਰੋਜ਼ ਇਨਸੁਲਿਨ ਮੰਗ ਰਿਹਾਂ, ਡਾਕਟਰ ਨੇ ਕਦੇ ਨਹੀਂ ਕਿਹਾ ‘ਘਬਰਾਉਣ ਦੀ ਲੋੜ ਨਹੀਂ’: ਕੇਜਰੀਵਾਲ

06:54 AM Apr 23, 2024 IST
ਰੋਜ਼ ਇਨਸੁਲਿਨ ਮੰਗ ਰਿਹਾਂ  ਡਾਕਟਰ ਨੇ ਕਦੇ ਨਹੀਂ ਕਿਹਾ ‘ਘਬਰਾਉਣ ਦੀ ਲੋੜ ਨਹੀਂ’  ਕੇਜਰੀਵਾਲ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸ਼ੂਗਰ ਦਾ ਪੱਧਰ ਸਿਖਰ ’ਤੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹ ਵਿਚ ਇਨਸੁਲਿਨ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਜੇਲ੍ਹ ਪ੍ਰਸ਼ਾਸਨ ’ਤੇ ‘ਸਿਆਸੀ ਦਬਾਅ’ ਹੇਠ ਇਸ ਮੁੱਦੇ ’ਤੇ ਝੂਠ ਬੋਲਣ ਦਾ ਦੋਸ਼ ਲਾਇਆ। ਕੇਜਰੀਵਾਲ, ਜੋ ਸ਼ੂਗਰ ਦੇ ਮਰੀਜ਼ ਹਨ, ਦਿੱਲੀ ਆਬਕਾਰੀ ਨੀਤੀ ਮਾਮਲੇ ਦੀ ਜਾਂਚ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 1 ਅਪਰੈਲ ਤੋਂ ਤਿਹਾੜ ਜੇਲ੍ਹ ਵਿੱਚ ਹਨ। ਅਖ਼ਬਾਰਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ‘ਆਪ’ ਦੇ ਕੌਮੀ ਕਨਵੀਨਰ ਨੇ ਲਿਖਿਆ ਕਿ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦੀ ਸਿਹਤ ਬਾਰੇ ਝੂਠੇ ਅਤੇ ਗੁੰਮਰਾਹਕੁਨ ਬਿਆਨ ਦਿੱਤੇ ਹਨ।
ਮੁੱਖ ਮੰਤਰੀ ਨੇ ਪੱਤਰ ਵਿਚ ਜੇਲ੍ਹ ਅਧਿਕਾਰੀਆਂ ਦੇ ਵਤੀਰੇ ਬਾਰੇ ਕਿਹਾ, ‘‘ਕੇਜਰੀਵਾਲ ਦੁਆਰਾ ਕਦੇ ਵੀ ਇਨਸੁਲਿਨ ਦਾ ਮੁੱਦਾ ਨਹੀਂ ਉਠਾਇਆ ਗਿਆ...ਇਹ ਝੂਠ ਹੈ। ਮੈਂ 10 ਦਿਨਾਂ ਲਈ, ਹਰ ਰੋਜ਼, ਕਈ ਵਾਰ ਇਨਸੁਲਿਨ ਦਾ ਮੁੱਦਾ ਉਠਾਇਆ ਹੈ। ਮੈਨੂੰ ਮਿਲਣ ਆਏ ਹਰ ਡਾਕਟਰ ਨੂੰ ਮੈਂ ਆਪਣਾ ਹਾਈ ਸ਼ੂਗਰ ਲੈਵਲ ਦਿਖਾਇਆ। ਮੈਂ ਉਨ੍ਹਾਂ ਨੂੰ ਦਿਖਾਇਆ ਕਿ ਸ਼ੂਗਰ ਦੇ ਪੱਧਰ ਵਿੱਚ ਹਰ ਰੋਜ਼ 3 ਸਿਖਰ ਹੁੰਦੇ ਹਨ 250-320 ਦੇ ਵਿਚਕਾਰ, ਮੈਂ ਉਨ੍ਹਾਂ ਨੂੰ ਇਹ ਵੀ ਦਿਖਾਇਆ ਕਿ ਖਾਲੀ ਪੇਟ ਮੇਰੀ ਸ਼ੂਗਰ ਦਾ ਪੱਧਰ ਹਰ ਰੋਜ਼ 160-200 ਦੇ ਵਿੱਚ ਸੀ। ਲਗਪਰ ਹਰ ਦਿਨ ਮੈਂ ਇਨਸੁਲਿਨ ਦੀ ਮੰਗ ਕਰਦਾ ਸੀ। ਫਿਰ ਤੁਸੀਂ ਅਜਿਹਾ ਬਿਆਨ ਕਿਵੇਂ ਦੇ ਸਕਦੇ ਹੋ ਕਿ ਮੈਂ ਕਦੇ ਇਨਸੁਲਿਨ ਦਾ ਮੁੱਦਾ ਨਹੀਂ ਉਠਾਇਆ?’’
ਜੇਲ ਅਧਿਕਾਰੀਆਂ ਦੇ ਇਸ ਬਿਆਨ ਕਿ ਏਮਸ ਦੇ ਡਾਕਟਰਾਂ ਨੇ ਕੇਜਰੀਵਾਲ ਨਾਲ 40 ਮਿੰਟ ਦੀ ਟੈਲੀਕੰਸਲਟੇਸ਼ਨ ਦੌਰਾਨ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ “ਕੋਈ ਗੰਭੀਰ ਚਿੰਤਾ ਨਹੀਂ ਹੈ’’ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਡਾਕਟਰਾਂ ਨੇ ਕਦੇ ਵੀ ਅਜਿਹੀ ਕੋਈ ਗੱਲ ਦਾ ਭਰੋਸਾ ਨਹੀਂ ਦਿੱਤਾ। ਉਨ੍ਹਾਂ ਕਿਹਾ, ‘‘ਮੈਨੂੰ ਦੁੱਖ ਹੈ ਕਿ ਤੁਸੀਂ (ਜੇਲ੍ਹ ਪ੍ਰਸ਼ਾਸਨ) ਸਿਆਸੀ ਦਬਾਅ ਹੇਠ ਝੂਠੇ ਬਿਆਨ ਜਾਰੀ ਕੀਤੇ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਕਾਨੂੰਨ ਅਤੇ ਸੰਵਿਧਾਨ ਦੀ ਪਾਲਣਾ ਕਰੋਗੇ।’’

Advertisement

Advertisement
Author Image

joginder kumar

View all posts

Advertisement
Advertisement
×