ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਟੀ ਪਾਰਕ ਦੀ ਜਗ੍ਹਾ ਲੀਜ਼ ’ਤੇ ਦੇਣ ਦੇ ਮਾਮਲੇ ਦੀ ਜਾਂਚ ਮੰਗੀ

07:18 AM Aug 12, 2024 IST

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਗਸਤ
ਇੱਥੇ ਸਿਟੀ ਪਾਰਕ ਦੀ ਸੜਕ ਵਾਲੇ ਪਾਸੇ ਦੀ ਪ੍ਰਮੁੱਖ ਜਗ੍ਹਾ ਨੂੰ ਲੀਜ਼ ’ਤੇ ਦੇਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਲੋਂ ਵਿਰੋਧ ਹੋਣ ਕਾਰਨ ਭਾਵੇਂ ਪ੍ਰਸ਼ਾਸਨ ਨੇ ਰੱਖੀ ਬੋਲੀ ਰੱਦ ਕਰ ਦਿੱਤੀ ਹੈ ਪਰ ਲੋਕ ਮਨਾਂ ਵਿਚ ਗੰਭੀਰ ਸ਼ੰਕੇ ਜ਼ਰੂਰ ਹਨ ਕਿ ਆਖ਼ਰਕਾਰ ਸ਼ਹਿਰ ਦੀ ਇਸ ਕੀਮਤੀ ਜਗ੍ਹਾ ਨੂੰ ਲੀਜ਼ ’ਤੇ ਦੇਣ ਦੇ ਪਿੱਛੇ ਕੀ ਕਾਰਨ ਹਨ। ਇਸ ਦੌਰਾਨ ਸਿਟੀ ਪਾਰਕ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਕਾਮਰੇਡ ਪਾਲੀ ਰਾਮ ਬਾਂਸਲ ਨੇ ਮਾਮਲੇ ਦੀ ਉਚ ਪੱਧਰੀ ਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਕਾਮਰੇਡ ਪਾਲੀ ਰਾਮ ਬਾਂਸਲ ਨੇ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਵਲੋਂ ਸਿਟੀ ਪਾਰਕ ਦੀ ਜਗ੍ਹਾ ਨੂੰ ਲੀਜ਼ ’ਤੇ ਦੇਣ ਸਬੰਧੀ ਦਿੱਤਾ ਗਿਆ ਇਸ਼ਤਿਹਾਰ ਹੀ ਸ਼ੱਕ ਦੇ ਘੇਰੇ ਵਿਚ ਹੈ। ਉਨ੍ਹਾਂ ਕਿਹਾ ਕਿ ਇਸ਼ਤਿਹਾਰ ’ਚ ਜਗ੍ਹਾ 246 ਫੁੱਟ ਦਿਖਾਈ ਗਈ ਹੈ ਜਦੋਂ ਕਿ ਸੂਤਰਾਂ ਮੁਤਾਬਕ ਇਹ ਜਗ੍ਹਾ ਵਰਗ ਗਜ਼ ਵਿਚ ਹੈ। ਉਨ੍ਹਾਂ ਕਿਹਾ ਕਿ ਰਾਖਵੀਂ ਕੀਮਤ ਬਾਰੇ ਸਿਰਫ਼ 24000 ਲਿਖਿਆ ਗਿਆ ਹੈ। ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਪ੍ਰਤੀ ਫੁੱਟ ਹੈ ਜਾਂ ਪ੍ਰਤੀ ਗਜ਼ ਹੈ ਜਾਂ ਸਾਰੀ ਜਗਾਹ ਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਨਹੀਂ ਦੱਸਿਆ ਕਿ ਇਹ ਪ੍ਰਤੀ ਮਹੀਨਾ ਜਾਂ ਪ੍ਰਤੀ ਸਾਲ ਹੈ। ਇਹ ਭੰਬਲਭੂਸੇ ਵਾਲਾ ਇਸ਼ਤਿਹਾਰ ਹੀ ਸ਼ੱਕ ਦੇ ਘੇਰੇ ਵਿਚ ਹੈ। ਉਨ੍ਹਾ ਮੰਗ ਕੀਤੀ ਕਿ ਇਸ ਗੰਭੀਰ ਮੁੱਦੇ ਦੀ ਤੁਰੰਤ ਜੁਡੀਸ਼ਲ ਜਾਂਚ ਕਰਵਾਈ ਜਾਵੇ।

Advertisement

Advertisement