For the best experience, open
https://m.punjabitribuneonline.com
on your mobile browser.
Advertisement

ਅਸੀਮ ਗੋਇਲ ਨੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ

08:10 AM Sep 09, 2024 IST
ਅਸੀਮ ਗੋਇਲ ਨੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਸੀਮ ਗੋਇਲ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 8 ਸਤੰਬਰ
ਅੰਬਾਲਾ ਸ਼ਹਿਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਸੀਮ ਗੋਇਲ ਨੇ ਐਤਵਾਰ ਨੂੰ ਅੰਬਾਲਾ ਸ਼ਹਿਰ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ ਅਤੇ ਇਸ ਦੌਰਾਨ ਮੁੱਖ ਮੰਤਰੀ ਨਾਇਬ ਸੈਣੀ ਵੀ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਜਨਤਾ ਵੱਲੋਂ ਮਿਲ ਰਿਹਾ ਸਮਰਥਨ ਇਹ ਸਪਸ਼ਟ ਕਰਦਾ ਹੈ ਕਿ ਸੂਬੇ ਵਿੱਚ ਇੱਕ ਵਾਰ ਫਿਰ ਕਮਲ ਦਾ ਫੁੱਲ ਖਿੜਨ ਵਾਲਾ ਹੈ।
ਸ੍ਰੀ ਗੋਇਲ ਨੇ ਕਿਹਾ ਕਿ ਕਾਂਗਰਸ ਦੀ ਪਹਿਲੀ ਸੂਚੀ ’ਤੇ ਨਜ਼ਰ ਮਾਰੀਏ ਤਾਂ ਸਾਫ਼ ਜਾਪਦਾ ਹੈ ਕਿ ਕਾਂਗਰਸ ’ਚ ਕਲੇਸ਼ ਹੈ। ਸਿਰਫ਼ ਮੌਜੂਦਾ ਵਿਧਾਇਕਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਹਨ ਅਤੇ ਅਜੇ ਤੱਕ ਕਿਸੇ ਹੋਰ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।
ਭਾਜਪਾ ਤੋਂ ਨਾਰਾਜ਼ ਵਰਕਰਾਂ ਬਾਰੇ ਪੁੱਛੇ ਜਾਣ ’ਤੇ ਸ੍ਰੀ ਗੋਇਲ ਨੇ ਕਿਹਾ ਕਿ ਭਾਜਪਾ ਵੱਡਾ ਪਰਿਵਾਰ ਹੈ ਅਤੇ ਜੇ ਕੋਈ ਨਾਰਾਜ਼ ਵੀ ਹੈ ਤਾਂ ਉਸ ਨੂੰ ਸ਼ਾਂਤ ਕੀਤਾ ਜਾਵੇਗਾ। ਭਾਜਪਾ ਵਿਚ ਹਰ ਕੋਈ ਇਕਜੁੱਟ ਹੈ ਅਤੇ ਭਾਜਪਾ ਚਟਾਨ ਵਾਂਗ ਮਜ਼ਬੂਤ ਹੈ।

ਕੇਂਦਰੀ ਰਾਜ ਮੰਤਰੀ ਜਤਿਨ ਪ੍ਰਸਾਦ ਵੱਲੋਂ ਪਾਰਟੀ ਕਾਰਕੁਨਾਂ ਨਾਲ ਚਰਚਾ

ਪਾਰਟੀ ਆਗੂਆਂ ਤੇ ਕਾਰਕੁਨਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਜਤਿਨ ਪ੍ਰਸਾਦ। -ਫੋਟੋ: ਨਿਤਿਨ

ਪੰਚਕੂਲਾ (ਪੀਪੀ ਵਰਮਾ): ਕੇਂਦਰੀ ਰਾਜ ਮੰਤਰੀ ਜਤਿਨ ਪ੍ਰਸਾਦ ਨੇ ਅੱਜ ਸਵੇਰੇ ਸੈਕਟਰ-14 ਪੰਚਕੂਲਾ ਵਿੱਚ ਇੱਥੋਂ ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਉਪਰੰਤ ਮੰਤਰੀ ਨੇ ਕੁਝ ਸਮਾਗਮਾਂ ’ਚ ਵੀ ਸ਼ਿਰਕਤ ਕੀਤੀ। ਉਨ੍ਹਾਂ ਕਾਲਕਾ ਦੇ ਵੱਖ-ਵੱਖ ਮੰਡਲਾਂ ਅਤੇ ਭਾਜਪਾ ਵਰਕਰਾਂ ਨਾਲ ਵੀ ਗੱਲਬਾਤ ਕੀਤੀ। ਪੰਚਕੂਲਾ ਦੇ ਭਾਜਪਾ ਉਮੀਦਵਾਰ ਗਿਆਨ ਚੰਦ ਗੁਪਤਾ ਦੇ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਮਾਤਾ ਮਨਸਾ ਦੇਵੀ ਮੰਦਰ ਜਾ ਕੇ ਮੱਥਾ ਟੇਕਿਆ। ਇਸ ਮੌਕੇ ਕੇਂਦਰੀ ਰਾਜ ਮੰਤਰੀ ਜਤਿਨ ਪ੍ਰਸਾਦ ਨੇ ਵੀ ਮਾਤਾ ਮਨਸਾ ਦੇਵੀ ਮੰਦਰ ਮੱਥਾ ਟੇਕਿਆ। ਦੂਜੇ ਪਾਸੇ, ਕਾਲਕਾ ਹਲਕੇ ਵਿੱਚ ਭਾਜਪਾ ਦੀ ਉਮੀਦਵਾਰ ਸ਼ਕਤੀਰਾਣੀ ਸ਼ਰਮਾ ਨੇ ਵੀ ਕਾਲਕਾ ਵਿੱਚ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਵਿੱਚ ਸੈਂਕੜੇ ਭਾਜਪਾ ਵਰਕਰ ਸ਼ਾਮਲ ਹੋਏ। ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਵੀ ਸ਼ਾਮਲ ਸਨ। ਇਨ੍ਹਾਂ ਪ੍ਰੌਗਰਾਮਾਂ ਵਿੱਚ ਭਾਜਪਾ ਦੇ ਨੇਤਾ ਓਮ ਪ੍ਰਕਾਸ਼ ਦੇਵੀ ਲਾਲ ਵੀ ਸ਼ਾਮਲ ਹੋਏ। ਕੇਂਦਰੀ ਰਾਜ ਮੰਤਰੀ ਜਤਿਨ ਪ੍ਰਸਾਦ ਨੇ ਦੱਸਿਆ ਕਿ ਪੰਚਕੂਲਾ ਵਿੱਚ ਗਿਆਨ ਚੰਦ ਗੁਪਤਾ ਅਤੇ ਕਾਲਕਾ ਵਿੱਚ ਸ਼ਕਤੀਰਾਣੀ ਸ਼ਰਮਾ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਵਿਕਾਸ ਦੇ ਨਾਂ ’ਤੇ ਵੋਟ ਮੰਗੀ ਜਾਵੇਗੀ ਕਿਉਂਕਿ ਭਾਜਪਾ ਨੇ ਪੰਚਕੂਲਾ ਅਤੇ ਕਾਲਕਾ ਵਿੱਚ ਵਿਕਾਸ ਦੀ ਝੜੀ ਲਗਾ ਰੱਖੀ ਹੈ।

Advertisement

Advertisement
Author Image

Advertisement