For the best experience, open
https://m.punjabitribuneonline.com
on your mobile browser.
Advertisement

ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਅੱਜ ਤੋਂ

07:18 AM Apr 11, 2024 IST
ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਅੱਜ ਤੋਂ
Advertisement

ਬਿਸ਼ਕੇਕ, 10 ਅਪਰੈਲ
ਭਾਰਤ ਦੇ ਸਟਾਰ ਪਹਿਲਵਾਨਾਂ ਦੀ ਗੈਰ-ਮੌਜੂਦਗੀ ’ਚ ਭਲਕੇ ਵੀਰਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਦੇਸ਼ ਦੀ ਅਗਲੀ ਪੀੜ੍ਹੀ ਦੇ ਖਿਡਾਰੀ ਖੁਦ ਨੂੰ ਵੱਡੇ ਮੰਚ ’ਤੇ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਤਜਰਬੇਕਾਰ ਸਰਿਤਾ ਮੋਰ ’ਤੇ ਵੀ ਨਜ਼ਰ ਰਹੇਗੀ। ਓਲੰਪਿਕ ਕੋਟਾ ਹਾਸਲ ਕਰਨ ਵਾਲੀ ਅੰਤਿਮ ਪੰਘਾਲ ਨੂੰ ਚੈਂਪੀਅਨਸ਼ਿਪ ’ਚ ਸਿੱਧਾ ਦਾਖਲਾ ਦਿੱਤਾ ਗਿਆ ਸੀ ਪਰ ਉਹ ਟੂਰਨਾਮੈਂਟ ਤੋਂ ਹਟ ਗਈ ਹੈ। ਅੰਜੂ ਮਹਿਲਾ 53 ਕਿਲੋ ਭਾਰ ਵਰਗ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਅੰਜੂ ਨੇ 53 ਕਿਲੋ ਵਰਗ ਵਿੱਚ ਟਰਾਇਲ ਜਿੱਤਿਆ ਸੀ। ਪੁਰਸ਼ਾਂ ਦੇ ਫ੍ਰੀਸਟਾਈਲ 74 ਕਿਲੋ ਵਰਗ ਵਿੱਚ ਸੁਸ਼ੀਲ ਕੁਮਾਰ ਦੇ ਜਾਣ ਤੋਂ ਬਾਅਦ ਭਾਰਤ ਕੋਲ ਕੋਈ ਮਜ਼ਬੂਤ ਬਦਲ ਨਹੀਂ ਹੈ। ਪੁਰਸ਼ਾਂ ਦੇ 65 ਕਿਲੋ ਵਰਗ ਦੇ ਟਰਾਇਲ ’ਚ ਬਜਰੰਗ ਪੂਨੀਆ ਨੂੰ ਹਰਾਉਣ ਵਾਲੇ ਰੋਹਿਤ ਕੁਮਾਰ ਨੂੰ ਸੁਜੀਤ ਕਾਲਕਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਉਹ ਮੌਕੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×