For the best experience, open
https://m.punjabitribuneonline.com
on your mobile browser.
Advertisement

ਏਸ਼ਿਆਈ ਕੁਆਲੀਫਾਇਰ: ਭਾਰਤ ਦੇ ਪਹਿਲਵਾਨਾਂ ਨੇ ਕੀਤਾ ਨਿਰਾਸ਼

08:57 AM Apr 22, 2024 IST
ਏਸ਼ਿਆਈ ਕੁਆਲੀਫਾਇਰ  ਭਾਰਤ ਦੇ ਪਹਿਲਵਾਨਾਂ ਨੇ ਕੀਤਾ ਨਿਰਾਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਬਿਸ਼ਕੇਕ: ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਅੱਜ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ’ਚ ਨਿਰਾਸ਼ਜਨਕ ਪ੍ਰਦਰਸ਼ਨ ਕੀਤਾ ਤੇ ਕੋਈ ਵੀ ਓਲੰਪਿਕ ਕੋਟਾ ਹਾਸਲ ਨਹੀ ਕਰ ਸਕੇ। ਦੇਸ਼ ਵੱਲੋਂ ਸਿਰਫ ਸੁਨੀਲ (87 ਕਿਲੋ) ਹੀ ਇੱਕ ਮੁਕਾਬਲਾ ਜਿੱਤ ਸਕਿਆ ਜਦਕਿ ਬਾਕੀ ਪਹਿਲਵਾਨ ਪਹਿਲੇ ਦੌਰ ’ਚ ਹੀ ਹਾਰ ਕੇ ਬਾਹਰ ਹੋ ਗਏ। ਸੁਨੀਲ ਨੇ ਪਹਿਲੇ ਮੈਚ ’ਚ ਜਾਪਾਨ ਦੇ ਸੋਹ ਸਾਕਾਬੇ ਨੂੰ 5-1 ਨਾਲ ਹਰਾਇਆ ਪਰ ਕੁਆਰਟਰ ਫਾਈਨਲ ’ਚ ਉਹ ਉਜ਼ਬੇਕਿਸਤਾਨ ਦੇ ਜਲਗਾਸਬੇ ਬਰਡੀਮੁਰਾਤੋਵ ਤੋਂ 2-4 ਨਾਲ ਹਾਰ ਗਿਆ। ਅੰਸ਼ੂ (67 ਕਿਲੋ), ਸੁਮਿਤ (60 ਕਿਲੋ), ਵਿਕਾਸ (77 ਕਿਲੋ), ਨਿਤੇਸ਼ (97 ਕਿਲੋ) ਤੇ ਨਵੀਨ (130 ਕਿਲੋ) ਪਹਿਲੇ ਦੌਰ ’ਚ ਹੀ ਹਾਰ ਗਏ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×