ਏਸ਼ਿਆਈ ਖੇਡਾਂ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ
02:54 PM Sep 25, 2023 IST
ਹਾਂਗਜੂ, 25 ਸਤੰਬਰ
ਤੇਜ਼ ਗੇਂਦਬਾਜ਼ ਟੀ. ਸਾਧੂ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਭਾਰਤ ਨੇ ਅੱਜ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਬੱਲੇਬਾਜ਼ੀ ਲਈ ਮੁਸ਼ਕਲ ਪਿੱਚ 'ਤੇ ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੱਤ ਵਿਕਟਾਂ 'ਤੇ 116 ਦੌੜਾਂ ਬਣਾਈਆਂ, ਜਵਾਬ 'ਚ ਲੰਕਾ ਦੀ ਟੀਮ 20 ਓਵਰਾਂ 'ਚ ਅੱਠ ਵਿਕਟਾਂ 'ਤੇ 97 ਦੌੜਾਂ ਹੀ ਬਣਾ ਸਕੀ।
Advertisement
Advertisement