ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਸ਼ਿਆਈ ਖੇਡਾਂ: ਦੀਪਕ ਤੇ ਨਿਸ਼ਾਂਤ ਪ੍ਰੀ-ਕੁਆਰਟਰ ਫਾਈਨਲ ’ਚ

07:07 AM Sep 26, 2023 IST

ਹਾਂਗਜ਼ੂ, 25 ਸਤੰਬਰ
ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਗ਼ਮਾ ਜੇਤੂ ਦੀਪਕ ਭੋਰੀਆ ਤੇ ਨਿਸ਼ਾਂਤ ਦੇਵ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਮੁੱਕੇਬਾਜ਼ੀ ਦੇ ਮੁਕਾਬਲੇ ਵਿੱਚ ਆਪੋ-ਆਪਣੇ ਭਾਰ ਵਰਗਾਂ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਦੀਪਕ ਨੇ ਪੁਰਸ਼ਾਂ ਦੇ 51 ਕਿੱਲੋ ਭਾਰ ਵਰਗ ’ਚ ਮਲੇਸ਼ੀਆ ਦੇ ਮੁਹੰਮਦ ਅਬਦੁਲ ਕਯੂਮ ਬਿਨ ਆਰਫਿਨ ਨੂੰ 5-0 ਨਾਲ ਹਰਾਇਆ, ਜਦਕਿ ਨਿਸ਼ਾਂਤ ਨੇ ਪੁਰਸ਼ਾਂ ਦੇ 71 ਕਿੱਲੋ ਭਾਰ ਵਰਗੇ ਦੇ ਪਹਿਲੇ ਗੇੜ ਵਿੱਚ ਨੇਪਾਲ ਦੇ ਦੀਪੇਸ਼ ਲਾਮਾ ’ਤੇ ਇਸੇ ਫਰਕ ਨਾਲ ਜਿੱਤ ਹਾਸਲ ਕੀਤੀ। ਔਰਤਾਂ ਦੇ 66 ਕਿੱਲੋ ਭਾਰ ਵਰਗ ਵਿੱਚ ਅਰੁੰਧਤੀ ਚੌਧਰੀ ਨੂੰ ਪਹਿਲੇ ਗੇੜ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਇਹ ਮੁੱਕੇਬਾਜ਼ ਚੀਨ ਦੀ ਵਿਸ਼ਵ ਚੈਂਪੀਅਨ ਯਾਂਗ ਲਿਊ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਚੁਣੌਤੀ ਪੇਸ਼ ਨਹੀਂ ਕਰ ਸਕੀ ਅਤੇ 0-5 ਤੋਂ ਹਾਰ ਗਈ। ਪਿਛਲੀ ਵਾਰ ਦੇ ਸੋਨ ਤਗ਼ਮਾ ਜੇਤੂ ਅਮਿਤ ਪੰਘਾਲ ਨੂੰ ਹਰਾ ਕੇ ਟੀਮ ਵਿੱਚ ਜਗ੍ਹਾ ਬਣਾੳਣ ਵਾਲੇ ਦੀਪਕ ਨੇ ਸ਼ੁਰੂ ਤੋਂ ਹੀ ਜ਼ੋਰਦਾਰ ਮੁੱਕੇ ਮਾਰੇ ਅਤੇ ਆਪਣੇ ਵਿਰੋਧੀ ਨੂੰ ਕਿਸੇ ਤਰ੍ਹਾਂ ਦਾ ਕੋਈ ਮੌਕਾ ਨਹੀਂ ਦਿੱਤਾ। ਉਸ ਦਾ ਅਗਲਾ ਮੁਕਾਬਲਾ 2021 ਦੇ ਵਿਸ਼ਵ ਚੈਂਪੀਅਨ ਜਾਪਾਨ ਦੇ ਖਿਡਾਰੀ ਤੋਮੋਯਾ ਸੁਬੋਈ ਨਾਲ ਹੋਵੇਗਾ। ਮਈ ਵਿੱਚ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜਿੱਤਣ ਤੋਂ ਬਾਅਦ ਪਹਿਲੀ ਵਾਰ ਕਿਸੇ ਮੁਕਾਬਲੇ ਵਿੱਚ ਖੇਡ ਰਹੇ ਨਿਸ਼ਾਂਤ ਨੇ ਨੇਪਾਲ ਦੇ ਮੁੱਕੇਬਾਜ਼ ਖ਼ਿਲਾਫ਼ ਆਪਣੀ ਲੰਬੀ ਪਹੁੰਚ ਦਾ ਚੰਗਾ ਫਾਇਦਾ ਉਠਾਇਆ। ਉਸ ਦੇ ਤਾਕਤਵਰ ਮੁੱਕਿਆਂ ਸਾਹਮਣੇ ਲਾਮਾ ਟਿਕ ਨਹੀਂ ਸਕਿਆ ਤੇ ਹਾਰ ਗਿਆ। -ਪੀਟੀਆਈ

Advertisement

Advertisement