For the best experience, open
https://m.punjabitribuneonline.com
on your mobile browser.
Advertisement

ਏਸ਼ੀਅਨ ਗੇਮਜ਼: 36 ਮੈਂਬਰੀ ਤੈਰਾਕੀ ਟੀਮ ਦਾ ਐਲਾਨ

09:01 AM Jul 09, 2023 IST
ਏਸ਼ੀਅਨ ਗੇਮਜ਼  36 ਮੈਂਬਰੀ ਤੈਰਾਕੀ ਟੀਮ ਦਾ ਐਲਾਨ
Advertisement

ਨਵੀਂ ਦਿੱਲੀ, 8 ਜੁਲਾਈ
ਸਾਬਕਾ ਕਾਂਸਾ ਤਗ਼ਮਾ ਜੇਤੂ ਵੀਰਧਵਲ ਖਾੜੇ ਸਮੇਤ 36 ਮੈਂਬਰੀ ਤੈਰਾਕੀ ਦਲ ਹਾਂਗਝੌਊ ਵਿੱਚ ਸਤੰਬਰ-ਅਕਤੂਬਰ ਮਹੀਨੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਦੀ ਅਗਵਾਈ ਕਰੇਗਾ। ਭਾਰਤੀ ਤੈਰਾਕੀ ਫੈਡਰੇਸ਼ਨ (ਐੱਸਐੱਫਆਈ) ਨੇ ਅੱਜ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਤੈਰਾਕੀ ’ਚ 21, ਡਾਇਵਿੰਗ ’ਚ ਦੋ ਅਤੇ ਵਾਟਰਪੋਲੋ ਵਿੱਚ 13 ਮੈਂਬਰ ਸ਼ਾਮਲ ਹਨ। ਫਿਲਹਾਲ ਵਾਟਰਪੋਲੋ ਟੀਮ ਦੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਤਜਰਬੇਕਾਰ ਵੀਰਧਵਲ ਖਾੜੇ ਤੋਂ ਇਲਾਵਾ 13 ਮੈਂਬਰੀ ਪੁਰਸ਼ ਤੈਰਾਕੀ ਟੀਮ ਵਿੱਚ ਸਾਜਨ ਪ੍ਰਕਾਸ਼ ਅਤੇ ਸ੍ਰੀਹਰੀ ਨਟਰਾਜ ਦੀ ਸਟਾਰ ਜੋੜੀ ਵੀ ਸ਼ਾਮਲ ਹੈ। ਖਾੜੇ ਨੇ 2010 ਦੀਆਂ ਏਸ਼ੀਅਨ ਗੇਮਜ਼ ਵਿੱਚ ਬਟਰਫਲਾਈ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਟੀਮ ਵਿੱਚ ਅਨੀਸ਼ ਗੌੜਾ ਅਤੇ ਹਾਲ ਹੀ ਵਿੱਚ ਕੌਮੀ ਚੈਂਪੀਅਨਸ਼ਿਪ ਵਿੱਚ ਚਾਰ ਰਿਕਾਰਡ ਕਾਇਮ ਕਰਨ ਵਾਲੇ ਆਰੀਅਨ ਨੇਹਰਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ੲਿਲਾਵਾ ਭਾਰਤੀ ਪੁਰਸ਼ ਤੈਰਾਕੀ ਟੀਮ ਵਿੱਚ ਆਨੰਦ ਏਐੱਸ, ਕੁਸ਼ਾਗਰ ਰਾਵਤ, ਲਿਖਿਤ ਐੱਸਪੀ, ਤਨਿਸ਼ ਜੌਰਜ ਮੈਥਿਊ, ਉਤਕਰਸ਼ ਪਾਟਿਲ ਅਤੇ ਵਿਸ਼ਾਲ ਗਰੇਵਾਲ ਸ਼ਾਮਲ ਹਨ। ਇਸੇ ਤਰ੍ਹਾਂ ਮਹਿਲਾ ਟੀਮ ਵਿੱਚ ਅਨੰਨਿਆ ਨਾਇਕ, ਦਿਨਿਧੀ ਦੇਸਿੰਘੂ, ਹਸ਼ਿਕਾ ਰਾਮਚੰਦਰਨ, ਲਿਨਯੇਸ਼ ਏਕੇ, ਮਾਨਾ ਪਟੇਲ, ਨੀਨਾ ਵੈਂਕਟੇਸ਼, ਪਲਕ ਜੋਸ਼ੀ, ਸ਼ਿਵਾਂਗੀ ਸਰਮਾ ਅਤੇ ਵ੍ਰਿਤੀ ਅਗਰਵਾਲ ਸ਼ਾਮਲ ਹਨ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×