ਪਾਕਿ ਨੂੰ ਸਾਲਾਨਾ ਦੋ ਅਰਬ ਡਾਲਰ ਕਰਜ਼ਾ ਦੇਵੇਗਾ ਏਸ਼ਿਆਈ ਵਿਕਾਸ ਬੈਂਕ
10:36 AM Sep 18, 2024 IST
Advertisement
ਇਸਲਾਮਾਬਾਦ, 17 ਸਤੰਬਰ
ਏਸ਼ਿਆਈ ਵਿਕਾਸ ਬੈਂਕ ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਨਕਦੀ ਸੰਕਟ ਨਾਲ ਜੂਝ ਰਹੇ ਮੁਲਕ ਨੂੰ ਸਾਲਾਨਾ 2 ਅਰਬ ਅਮਰੀਕੀ ਡਾਲਰ ਦਾ ਨਵਾਂ ਕਰਜ਼ਾ ਦੇਵੇਗਾ, ਕਿਉਂਕਿ ਖ਼ਰਾਬ ਰੇਟਿੰਗ ਕਾਰਨ ਸਰਕਾਰ ਸਸਤਾ ਕਰਜ਼ਾ ਹਾਸਲ ਕਰਨ ਦੇ ਅਸਮਰਥ ਹੈ। ਇਹ ਜਾਣਕਾਰੀ ਅੱਜ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ। ਇਸ ਭਰੋਸਾ ਏਸ਼ਿਆਈ ਵਿਕਾਸ ਬੈਂਕ (ਏਡੀਬੀ) ਦੇ ਮੁਖੀ ਮਸਤਸੁਗੂ ਅਸਾਕਵਾ ਨੇ ਬੀਤੇ ਦਿਨ ਪਾਕਿਸਤਾਨੀ ਅਥਾਰਿਟੀਆਂ ਨਾਲ ਮੀਟਿੰਗ ਦੌਰਾਨ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਮਨੀਲਾ ਸਥਿਤ ਕਰਜ਼ਦਾਤਾ ਵੱਲੋਂ 2024 ਤੋਂ 2027 ਤੱਕ ਪ੍ਰਤੀ ਸਾਲ 2 ਅਰਬ ਅਮਰੀਕੀ ਡਾਲਰ ਦਿੱਤੇ ਜਾਣ ਦੀ ਉਮੀਦ ਹੈ ਅਤੇ ਕੁੱਲ ਚਾਰ ਸਾਲ ਦਾ ਪੈਕੇਜ 8 ਅਰਬ ਅਮਰੀਕੀ ਡਾਲਰ ਹੈ। ਦੋ ਅਰਬ ਡਾਲਰ ’ਚੋਂ ਏਡੀਸੀ ਆਪਣੀ ਰਿਹਾਇਤੀ ਯੋਜਨਾ ਤਹਿਤ ਲਾਜ਼ਮੀ 2 ਫ਼ੀਸਦ ਦੀ ਦਰ ’ਤੇ ਤਕਰੀਬਨ 1 ਅਰਬ ਅਮਰੀਕੀ ਡਾਲਰ ਦੇਵੇਗਾ। -ਪੀਟੀਆਈ
Advertisement
Advertisement
Advertisement