ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਸ਼ੁਰੂ, ਕੋਰੀਆ ਨੇ ਜਪਾਨ ਨੂੰ 2-1 ਨਾਲ ਹਰਾਇਆ
ਚੇੱਨਈ, 3 ਅਗਸਤ
ਖਿਤਾਬ ਦੀ ਮਜ਼ਬੂਤ ਦਾਅਵੇਦਾਰ ਅਤੇ ਤਿੰਨ ਵਾਰ ਦੀ ਚੈਂਪੀਅਨ ਭਾਰਤੀ ਟੀਮ ਅੱਜ ਤੋਂ ਸ਼ੁਰੂ ਹੋ ਗਈ। ਏਸ਼ੀਅਨ ਚੈਂਪੀਅਨਜ਼ ਟਰਾਫੀ ਰਾਹੀਂ ਏਸ਼ਿਆਈ ਖੇਡਾਂ ਲਈ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਇੱਥੇ ਉਤਰੇਗੀ। ਵਿਸ਼ਵ ਵਿੱਚ ਚੌਥੇ ਸਥਾਨ ’ਤੇ ਕਾਬਜ਼ ਭਾਰਤ ਟੂਰਨਾਮੈਂਟ ਵਿੱਚ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ ਅਤੇ ਇੱਥੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਚੀਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਹ ਮੁਕਾਬਲਾ ਰਾਤ 8:30 ਵਜੇ ਹੋਵੇਗਾ। ਟੂਰਨਾਮੈਂਟ 12 ਅਗਸਤ ਤੱਕ ਚੱਲਗੇ। ਅੱਜ ਪਹਿਲੇ ਮੈਚ ਵਿੱਚ ਕੋਰੀਆ ਨੇ ਜਪਾਨ ਨੂੰ 2-1 ਨਾਲ ਹਰਾ ਦਿੱਤਾ। ਦੂਜਾ ਮੁਕਾਬਲਾ ਪਾਕਿਸਤਾਨ ਤੇ ਮਲੇਸ਼ੀਆ ਵਿਚਾਲੇ ਹੈ।ਹੈ। ਭਾਰਤ 2011 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤੀ ਟੀਮ ਦਾ ਟੀਚਾ ਆਪਣੇ ਖਿਡਾਰੀਆਂ ਨੂੰ ਅਜ਼ਮਾਉਣਾ ਅਤੇ ਆਪਣੇ ਏਸ਼ੀਆਈ ਵਿਰੋਧੀਆਂ ਦਾ ਮੁਲਾਂਕਣ ਕਰਨਾ ਹੋਵੇਗਾ।
ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਣਗੀਆਂ। ਏਸ਼ਿਆਈ ਖੇਡਾਂ ਵਿੱਚ ਜੇਤੂ ਰਹਿਣ ਨਾਲ ਭਾਰਤੀ ਟੀਮ ਨੂੰ ਪੈਰਿਸ ਓਲੰਪਿਕ ਦੀ ਸਿੱਧੀ ਟਿਕਟ ਮਿਲੇਗੀ ਤੇ ਇਸ ਕਾਰਨ ਭਾਰਤੀ ਟੀਮ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਨੂੰ ਪੂਰੀ ਸ਼ਿੱਦਤ ਨਾਲ ਖੇਡਣ ਦਾ ਇਰਾਦਾ ਰੱਖਦੀ ਹੈ।