ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਸ਼ਿਆਈ ਅਥਲੈਟਿਕਸ: ਲੰਬੀ ਛਾਲ ਵਿੱਚ ਸ੍ਰੀਸ਼ੰਕਰ ਨੂੰ ਚਾਂਦੀ ਦਾ ਤਗਮਾ

07:53 AM Jul 16, 2023 IST

ਬੈਂਕਾਕ, 15 ਜੁਲਾਈ
ਭਾਰਤੀ ਅਥਲੀਟ ਮੁਰਲੀ ਸ੍ਰੀਸ਼ੰਕਰ ਨੇ ਅੱਜ ਇਥੇ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਦੇ ਲੰਬੀ ਛਾਲ ਦੇ ਮੁਕਾਬਲੇ ਵਿੱਚ ਆਪਣੇ ਕਰੀਅਰ ਦਾ ਦੂਜਾ ਸਰਵੋਤਮ ਯਤਨ ਕਰਦਿਆਂ 8.37 ਮੀਟਰ ਲੰਬੀ ਛਾਲ ਮਾਰੀ ਤੇ ਚਾਂਦੀ ਦਾ ਤਗਮਾ ਜਿੱਤ ਕੇ 2024 ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। 24 ਵਰ੍ਹਿਆਂ ਦੇ ਸ੍ਰੀਸ਼ੰਕਰ ਨੇ ਆਪਣੇ ਅੰਤਿਮ ਰਾਊਂਡ ਵਿੱਚ 8.37 ਮੀਟਰ ਦੀ ਛਾਲ ਮਾਰੇ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ। ਪੈਰਿਸ ਓਲੰਪਿਕ ਵਿੱਚ ਲੰਬੀ ਛਾਲ ਮੁਕਾਬਲੇ ਲਈ ਕੁਆਲੀਫਿਕੇਸ਼ਨ ਵਾਸਤੇ ਨਿਰਧਾਰਤ ਮਾਪਦੰਡ 8.27 ਮੀਟਰ ਹੈ। ਇਸੇ ਮੁਕਾਬਲੇ ਵਿੱਚ ਚੀਨੀ ਤਾਇਪੇ ਦੇ ਯੂ ਟਾਂਗ ਲਨਿ ਨੇ ਚੌਥੇ ਰਾਊਂਡ ਵਿੱਚ 8.40 ਮੀਟਰ ਲੰਬੀ ਛਾਲ ਮਾਰ ਕੇ ਸੋਨ ਤਗਮਾ ਜਿੱਤਿਆ। ਦੱਸਣਯੋਗ ਹੈ ਕਿ ਸ੍ਰੀਸ਼ੰਕਰ ਨੇ ਪਿਛਲੇ ਮਹੀਨੇ ਕੌਮੀ ਅੰਤਰਰਾਜੀ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਦੌਰ ਵਿੱਚ 8.41 ਮੀਟਰ ਲੰਬੀ ਛਾਲ ਮਾਰ ਕੇ ਅਗਸਤ ਵਿੱਚ ਹੋਣ ਵਾਲੀ ਬੁਡਾਪੈਸਟ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਸੀ। ਇਹ ਉਸ ਦੇ ਕਰੀਅਰ ਦੀ ਸਰਵੋਤਮ ਛਾਲ ਵੀ ਰਹੀ ਸੀ। -ਪੀਟੀਆਈ

Advertisement

ਅੜਿੱਕਾ ਦੌੜ ਵਿੱਚ ਸੰਤੋਸ਼ ਕੁਮਾਰ ਨੇ ਜਿੱਤਿਆ ਕਾਂਸੇ ਦਾ ਤਗਮਾ
ਭਾਰਤੀ ਅਥਲੀਟ ਸੰਤੋਸ਼ ਕੁਮਾਰ ਨੇ ਅੱਜ ੲਿਥੇ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਨੂੰ 49.09 ਸਕਿੰਟ ਦੇ ਆਪਣੇ ਸਰਵੋਤਮ ਸਮੇਂ ਵਿੱਚ ਪੂਰਾ ਕਰਦਿਆਂ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ। ਉਹ ਸੋਨ ਤਗਮਾ ਜੇਤੂ ਕਤਰ ਦੇ ਮੁਹੰਮਦ ਹਮੀਦਾ ਬਾਸੇਮ (48.64 ਸਕਿੰਟ) ਤੇ ਜਪਾਨ ਦੇ ਚਾਂਦੀ ਦੇ ਤਗਮਾ ਜੇਤੂ ਯੁਸਾਕੂ ਕੋਡਾਮਾ (48.96 ਸਕਿੰਟ) ਤੋਂ ਪਿੱਛੇ ਰਿਹਾ। 25 ਸਾਲਾਂ ਦੇ ਅਥਲੀਟ ਸੰਤੋਸ਼ ਕੁਮਾਰ ਦਾ ਪਿਛਲਾ ਸਰਵੋਤਮ ਪ੍ਰਦਰਸ਼ਨ 49.49 ਸਕਿੰਟ ਸੀ ਜੋ ਉਸ ਨੇ ਬੀਤੇ ਸਾਲ ਹਾਸਲ ਕੀਤਾ ਸੀ।

Advertisement
Advertisement
Tags :
ਅਥਲੈਟਿਕਸ:ਏਸ਼ਿਆਈਸ੍ਰੀਸ਼ੰਕਰਚਾਂਦੀਤਗ਼ਮਾਲੰਬੀਵਿੱਚ
Advertisement