ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ: ਭਾਰਤ ਨੇ ਦੋ ਸੋਨ ਤਗਮੇ ਜਿੱਤੇ
12:36 PM Jun 05, 2023 IST
ਯੇਚਿਓਨ (ਕੋਰੀਆ), 4 ਜੂਨ
Advertisement
ਰੇਜ਼ੋਆਨਾ ਹੀਨਾ ਮਲਿਕ ਅਤੇ ਭਰਤਪ੍ਰੀਤ ਸਿੰਘ ਨੇ ਇਥੇ ਏਸ਼ੀਅਨ ਅੰਡਰ-20 ਅਥਲੈਟਿਕ ਚੈਂਪੀਅਨਸ਼ਿਪ ਵਿੱਚ ਕ੍ਰਮਵਾਰ ਮਹਿਲਾ 400 ਮੀਟਰ ਦੌੜ ਅਤੇ ਪੁਰਸ਼ ਡਿਸਕਸ ਥਰੋਅ ਮੁਕਾਬਲਿਆਂ ਵਿੱਚ ਅੱਜ ਸੋਨ ਤਗਮੇ ਜਿੱਤੇ, ਜਿਸ ਨਾਲ ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਹੀਨਾ ਨੇ 53.31 ਸਕਿੰਟਾਂ ਵਿੱਚ ਦੌੜ ਪੂਰੀ ਕੀਤੀ ਤੇ ਸੋਨ ਤਗਮਾ ਆਪਣੇ ਨਾਂ ਕੀਤਾ ਜੋ ਉਸ ਦੇ ਸਰਵੋਤਮ ਪ੍ਰਦਰਸ਼ਨ (53.22 ਸੈਕਿੰਟ) ਦੇ ਸਮੇਂ ਤੋਂ ਥੋੜ੍ਹਾ ਵੱਧ ਸੀ। ਉਸ ਨੇ ਅਪਰੈਲ ਵਿੱਚ ਤਾਸ਼ਕੰਦ ਵਿੱਚ ਹੋਈ ਏਸ਼ੀਅਨ ਅੰਡਰ-18 ਅਥਲੈਟਿਕ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ। ਉਧਰ, ਡਿਸਕਸ ਥਰੋਅ ਵਿੱਚ ਭਰਤਪ੍ਰੀਤ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ 55.66 ਮੀਟਰ ਦੀ ਥਰੋਅ ਨਾਲ ਭਾਰਤ ਦੀ ਝੋਲੀ ਦੂਜਾ ਸੋਨ ਤਗਮਾ ਪਾਇਆ। ਇਸ ਮਗਰੋਂ ਅੰਤਿਮਾ ਪਾਲ ਨੇ ਪੰਜ ਹਜ਼ਾਰ ਮੀਟਰ ਦੌੜ 17 ਮਿੰਟਾਂ ਅਤੇ 17.11 ਸੈਕਿੰਟਾਂ ਵਿੱਚ ਪੂਰੀ ਕਰ ਕੇ ਦੇਸ਼ ਲਈ ਕਾਂਸੇ ਦਾ ਤਗਮਾ ਜਿੱਤਿਆ। -ਪੀਟੀਆਈ
Advertisement
Advertisement