ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਸ਼ਿਆਈ ਅਮਰੀਕੀ ਵੋਟਰਾਂ ਨੇ ਹੈਰਿਸ ’ਤੇ ਦਿਖਾਇਆ ਭਰੋਸਾ

07:10 AM Sep 26, 2024 IST

ਵਾਸ਼ਿੰਗਟਨ, 25 ਸਤੰਬਰ
ਏਸ਼ਿਆਈ ਅਮਰੀਕੀ ਵੋਟਰਾਂ ਨੇ ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ’ਤੇ ਵੱਧ ਭਰੋਸਾ ਦਿਖਾਇਆ ਹੈ। ਨਵੇਂ ਸਰਵੇਖਣ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਐੱਨਓਆਰਸੀ ਨੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਇਹ ਸਰਵੇਖਣ ਕਰਵਾਇਆ ਗਿਆ ਹੈ ਜਿਸ ਦੇ ਨਤੀਜੇ ਮੰਗਲਵਾਰ ਨੂੰ ਜਾਰੀ ਕੀਤੇ ਗਏ। ਇਸ ਸਰਵੇਖਣ ਮੁਤਾਬਕ ਕਮਲਾ ਹੈਰਿਸ ਆਪਣੇ ਵਿਰੋਧੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੋਂ 38 ਅੰਕਾਂ ਨਾਲ ਅੱਗੇ ਹਨ। ਸਰਵੇਖਣ ਮੁਤਾਬਕ ਏਸ਼ਿਆਈ ਅਮਰੀਕੀ ਵੋਟਰਾਂ ਦਰਮਿਆਨ ਕਮਲਾ ਹੈਰਿਸ (59) ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (78) ਤੋਂ 38 ਫੀਸਦੀ ਅੰਕਾਂ ਨਾਲ ਅੱਗੇ ਹਨ। ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ 66 ਫੀਸਦੀ ਏਸ਼ਿਆਈ ਅਮਰੀਕੀ ਵੋਟਰ ਕਮਲਾ ਹੈਰਿਸ ਦੇ ਪੱਖ ਵਿੱਚ, ਜਦਕਿ 28 ਫੀਸਦੀ ਟਰੰਪ ਦੇ ਸਮਰਥਨ ਵਿੱਚ ਵੋਟ ਪਾ ਸਕਦੇ ਹਨ। ਛੇ ਫੀਸਦੀ ਵੋਟਰਾਂ ਅਜਿਹੇ ਵੀ ਹਨ ਜਿਨ੍ਹਾਂ ਨੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ। ਅਮਰੀਕਾ ਵਿੱਚ ਇਸ ਸਾਲ ਅਪਰੈਲ ਅਤੇ ਮਈ ਦਰਮਿਆਨ ਕੀਤੇ ਗਏ ਏਸ਼ਿਆਈ ਅਮਰੀਕਾ ਵੋਟਰ ਸਰਵੇਖਣ (ਏਏਵੀਐਸ) ਵਿੱਚ 46 ਫੀਸਦੀ ਏਸ਼ਿਆਈ ਅਮਰੀਕੀ ਵੋਟਰ ਰਾਸ਼ਟਰਪਤੀ ਬਾਇਡਨ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ ਸਨ, ਜਦਕਿ 31 ਫੀਸਦੀ ਵੋਟਰ ਟਰੰਪ ਦੇ ਹੱਕ ਵਿੱਚ ਸਨ। ਇਸ ਦੌਰਾਨ 23 ਫੀਸਦੀ ਵੋਟਰ ਅਜਿਹੇ ਵੀ ਸਨ ਜੋ ਕਿਸੇ ਹੋਰ ਉਮੀਦਵਾਰ ਨੂੰ ਵੋਟ ਪਾਉਣਾ ਚਾਹੁੰਦੇ ਸਨ। ਏਸ਼ਿਆਈ ਅਮਰੀਕੀ ਵੋਟਰਾਂ ਵਿੱਚ ਹੈਰਿਸ ਦੀ ਹਰਮਨਪਿਆਰਤਾ ਵਿੱਚ 18 ਅੰਕਾਂ ਦਾ ਵਾਧਾ ਹੋਇਆ ਹੈ। -ਪੀਟੀਆਈ

Advertisement

ਹੈਰਿਸ ਨੂੰ ਬਾਇਡਨ ਨਾਲੋਂ ਵੱਧ ਬੌਧਿਕ ਸਮੱਸਿਆਵਾਂ: ਟਰੰਪ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਵਿਰੋਧੀ ਅਤੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਜੋਅ ਬਾਇਡਨ ਨਾਲੋਂ ਵੱਧ ‘ਬੌਧਿਕ ਸਮੱਸਿਆਵਾਂ’ ਹਨ। ‘ਬੌਧਿਕ ਸਮੱਸਿਆਵਾਂ’ ਕਿਸੇ ਵਿਅਕਤੀ ਦੀ ਸੋਚਣ, ਸਿੱਖਣ, ਯਾਦ ਰੱਖਣ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਪ੍ਰਭਾਵਤ ਕਰਦੀਆਂ ਹਨ। ਡੋਨਾਲਡ ਟਰੰਪ ਨੇ ਜਾਰਜੀਆ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਉਪ ਰਾਸ਼ਟਰਪਤੀ ਹੈਰਿਸ ’ਤੇ ‘ਹੱਸ’ ਰਹੀ ਹੈ। ਉਨ੍ਹਾਂ ਕਿਹਾ, ‘‘ਤੁਸੀਂ ਜਾਣਦੇ ਹੋ ਕਿ ਉਹ ਅਸਲ ਵਿੱਚ ਕਿਸ ਗੱਲ ’ਤੇ ਹੱਸ ਰਹੇ ਹਨ? ਕਮਲਾ ’ਤੇ ਕਿਉਂਕਿ ਉਨ੍ਹਾਂ ਨੂੰ ਇਸ ਗੱਲ ’ਤੇ ਭਰੋਸਾ ਹੀ ਨਹੀਂ ਹੈ ਕਿ ਉਹ ਰਾਸ਼ਟਰਪਤੀ ਵੀ ਬਣ ਸਕਦੀ ਹੈ।’’

Advertisement
Advertisement