ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਸ਼ੀਆ ਕੱਪ: ਏਸ਼ਿਆਈ ਕ੍ਰਿਕਟ ਕੌਂਸਲ ਵੱਲੋਂ ਪੀਸੀਬੀ ਦੇ ‘ਹਾਈਬ੍ਰਿਡ ਮਾਡਲ’ ਨੂੰ ਹਰੀ ਝੰਡੀ ਦੇਣ ਦੀ ਤਿਆਰੀ

07:00 PM Jun 23, 2023 IST

ਨਵੀਂ ਦਿੱਲੀ, 11 ਜੂਨ

Advertisement

ਬੀਸੀਸੀਆਈ ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੀ ਏਸ਼ਿਆਈ ਕ੍ਰਿਕਟ ਕੌਂਸਲ (ਏਸੀਸੀ) ਵੱਲੋਂ, ਭਾਰਤ ਦੀ ਗੈਰਮੌਜੂਦਗੀ ਵਾਲੇ ਏਸ਼ੀਆ ਕੱਪ ਦੇ ਚਾਰ ਮੁਕਾਬਲੇ ਪਾਕਿਸਤਾਨ ਵਿੱਚ ਜਦੋਂਕਿ ਬਾਕੀ ਮੁਕਾਬਲੇ ਸ੍ਰੀਲੰਕਾ ਦੇ ਗਾਲੇ ਤੇ ਪੱਲੇਕਲ ਵਿੱਚ ਕਰਵਾਉਣ ਬਾਰੇੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਵੱਲੋਂ ਤਜਵੀਜ਼ਤ ‘ਹਾਈਬ੍ਰਿਡ ਮਾਡਲ’ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਸੰਭਾਵਨਾ ਹੈ। ਏਸੀਸੀ ਮੰਗਲਵਾਰ ਨੂੰ ਇਸ ਬਾਰੇ ਰਸਮੀ ਐਲਾਨ ਕਰ ਸਕਦੀ ਹੈ। ਹਾਈਬ੍ਰਿਡ ਮਾਡਲ ਨੂੰ ਅਧਿਕਾਰਤ ਮਨਜ਼ੂਰੀ ਮਿਲਣ ਮਗਰੋੋਂ ਪਾਕਿਸਤਾਨ ਕ੍ਰਿਕਟ ਟੀਮ ਦੇ ਅਕਤੂੁਬਰ-ਨਵੰਬਰ ਵਿੱਚ ਭਾਰਤ ਵਿਚ ਹੋਣ ਵਾਲੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ‘ਚ ਸ਼ਮੂਲੀਅਤ ਦਾ ਰਾਹ ਵੀ ਸਾਫ਼ ਹੋ ਜਾਵੇਗਾ। ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਅਹਿਮਦਾਬਾਦ ਵਿੱਚ ਇਕ ਦੂਜੇ ਨਾਲ ਖੇਡ ਸਕਦੇ ਹਨ। ਪਾਕਿਸਤਾਨ ਦੇ ਬਾਕੀ ਮੁਕਾਬਲੇ ਚੇਨੱਈ ਤੇ ਹੈਦਰਾਬਾਦ ਵਿੱਚ ਹੋ ਸਕਦੇ ਹਨ। -ਪੀਟੀਆਈ

Advertisement
Advertisement
Advertisement