ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਗਾ ਵਿੱਚ ਸੜਕ ਹਾਦਸੇ ਦੌਰਾਨ ਏਐੱਸਆਈ ਦੀ ਮੌਤ

10:51 AM Aug 31, 2024 IST

ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਲਾਵਾਰਿਸ ਪਸ਼ੂਆਂ ਦਾ ਝੂੰਡ ਏਐੱਸਆਈ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜਮੇਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਥੇ 15 ਦਿਨ ਵਿਚ ਲਾਵਾਰਿਸ ਪਸ਼ੂਆਂ ਨਾਲ ਟਕਰਾਉਣ ਕਾਰਨ ਮੌਤ ਹੋਣ ਦੀ ਇਹ ਦੂਜੀ ਘਟਨਾ ਹੈ। ਜੀਆਰਪੀ ਪੁਲੀਸ ਚੌਕੀ ਇੰਚਾਰਜ ਨਰੇਸ਼ ਕੁਮਾਰੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਘੀ ਦੇਰ ਸ਼ਾਮ ਪਿੰਡ ਡਗਰੂ ਫ਼ਾਟਕ ਨੇੜੇ ਕਿਸੇ ਵਾਰਦਾਤ ਦੀ ਇਤਲਾਹ ਮਿਲੀ ਸੀ। ਇਸ ਵਾਰਦਾਤ ਦੀ ਪੜਤਾਲ ਕਰਨ ਲਈ ਸਥਾਨਕ ਰੇਲਵੇ (ਜੀਆਰਪੀ) ਪੁਲੀਸ ਚੌਕੀ ਵਿਚ ਤਾਇਨਾਤ ਏਐੱਸਆਈ ਅਜਮੇਰ ਸਿੰਘ ਆਪਣੇ ਬਾਈਕ ਉੱਤੇ ਗਿਆ ਸੀ। ਉਹ ਮਾਮਲੇ ਦੀ ਪੜਤਾਲ ਤੋਂ ਵਾਪਸ ਆ ਰਿਹਾ ਸੀ ਤਾਂ ਮੋਗਾ-ਫ਼ਿਰੋਜ਼ਪੁਰ ਕੌਮੀਸ਼ਾਹ ਮਾਰਗ ਉੱਤੇ ਖੜ੍ਹੇ ਲਾਵਾਰਿਸ ਪਸ਼ੂਆਂ ਦੇ ਝੂੰਡ ਨਾਲ ਥਾਣੇਦਾਰ ਦੀ ਬਾਈਕ ਟਕਰਾ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰੀਬ 9 ਮਹੀਨੇ ਪਹਿਲਾਂ ਉਕਤ ਏਐੱਸਆਈ ਦੇ ਨੌਜਵਾਨ ਪੁੱਤਰ ਦੀ ਬਿਜਲੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ।

Advertisement

Advertisement