For the best experience, open
https://m.punjabitribuneonline.com
on your mobile browser.
Advertisement

ਬਿਸਤ ਦੁਆਬ ਨਹਿਰ ਵਿੱਚ ਡੁੱਬਣ ਕਾਰਨ ਏਐੱਸਆਈ ਦੀ ਮੌਤ

08:11 AM Jul 03, 2023 IST
ਬਿਸਤ ਦੁਆਬ ਨਹਿਰ ਵਿੱਚ ਡੁੱਬਣ ਕਾਰਨ ਏਐੱਸਆਈ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 2 ਜੁਲਾਈ
ਜਾਡਲਾ ਚੌਕੀ ਵਿਖੇ ਤਾਇਨਾਤ ਏ.ਐੱਸ.ਆਈ. ਹੇਮ ਰਾਜ ਦੀ ਬਿਸਤ ਦੁਆਬ ਨਹਿਰ ਵਿੱਚ ਪਿੰਡ ਮਹਿਤਪੁਰ ਉਲੱਦਣੀ ਲਾਗੇ ਡੁੱਬਣ ਕਾਰਨ ਮੌਤ ਹੋ ਗਈ।
ਉਕਤ ਪੁਲੀਸ ਮੁਲਾਜ਼ਮ ਜਾਡਲਾ ਚੌਕੀ ਤੋਂ ਪਿੰਡ ਮਹਿਤਪੁਰ ਉਲੱਦਣੀ ਲਾਗੇ ਬਿਸਤ ਦੁਆਬ ਨਹਿਰ ਦੀ ਕੱਚੀ ਪਟਡ਼ੀ ਵੱਲ ਆਪਣਾ ਮੋਟਰ ਸਾਈਕਲ ਖਡ਼੍ਹਾ ਕਰਕੇ 200 ਮੀਟਰ ਅੱਗੇ ਚਲਾ ਗਿਆ ਅਤੇ ਨਹਿਰ ’ਚ ਹੱਥ ਧੋਣ ਮੌਕੇ ਉਸ ਦਾ ਪੈਰ ਸਲਿੱਪ ਹੋ ਗਿਆ ਅਤੇ ਨਹਿਰ ਵਿੱਚ ਜਾ ਡਿੱਗਾ। ਕੁੱਝ ਹੀ ਦੂਰੀ ’ਤੇ ਖਡ਼੍ਹੇ ਨੌਜਵਾਨਾਂ ਨੇ ਉਸ ਨੂੰ ਪਾਣੀ ਵਿੱਚ ਰੁਡ਼੍ਹੇ ਜਾਂਦਿਆਂ ਵੇਖ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਬਾਹਰ ਕੱਢ ਲਿਆਂਦਾ। ਜਦੋਂ ਤੱਕ ਉਸ ਨੂੰ ਨਹਿਰ ਦੇ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਕਤ ਪੁਲਿਸ ਮੁਲਾਜ਼ਮ ਦੀ ਮੂੰਹ ਵਿੱਚ ਪਾਣੀ ਭਰਨ ਕਾਰਨ ਮੌਤ ਹੋ ਚੁੱਕੀ ਸੀ।
ਜਾਡਲਾ ਚੌਕੀ ਦੀ ਪੁਲੀਸ ਪਾਰਟੀ ਵਲੋਂ ਉਕਤ ਪੁਲੀਸ ਮੁਲਾਜ਼ਮ ਦੀ ਮ੍ਰਿਤਕ ਦੇਹ ਪੋਸਟ ਮਾਰਟਮ ਹਿਤ ਸਿਵਲ ਹਸਪਤਾਲ ਨਵਾਂ ਸ਼ਹਿਰ ਵਿੱਚ ਭੇਜ ਦਿੱਤੀ ਗਈ ਅਤੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×