ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਐੱਸਆਈ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

07:11 AM Sep 26, 2024 IST
ਏਐੱਸਆਈ ਹੀਰਾ ਲਾਲ (ਇਨਸੈੱਟ) ਨੂੰ ਸਲਾਮੀ ਦਿੰਦੇ ਹੋਏ ਪੁਲੀਸ ਦੇ ਜਵਾਨ। -ਫੋਟੋ: ਪਸਨਾਵਾਲ

ਪੱਤਰ ਪ੍ਰੇਰਕ
ਧਾਰੀਵਾਲ, 25 ਸਤੰਬਰ
ਸ਼ਹਿਰ ਦੀ ਚਾਹਲ ਬ੍ਰਦਰ ਕਲੋਨੀ ਧਾਰੀਵਾਲ ਦੇ ਵਾਸੀ ਸਹਾਇਕ ਸਬ ਇੰਸਪੈਕਟਰ ਹੀਰਾ ਲਾਲ (57) ਦੀ ਪਿੰਡ ਖੁੰਡੀ ਨੇੜੇ ਅਣਪਛਾਤੇ ਵਾਹਨ ਨਾਲ ਹੋਏ ਹਾਦਸੇ ਦੌਰਾਨ ਮੌਤ ਹੋ ਗਈ। ਉਹ 9 ਬਟਾਲੀਅਨ/ਪੀਏਪੀ ਅੰਮ੍ਰਿਤਸਰ ਵਿਖੇ ਬਤੌਰ ਐੱਲਆਰ/ਏਐੱਸਆਈ ਨੌਕਰੀ ਕਰਦੇ ਸਨ। ਹੀਰਾ ਲਾਲ ਦੇ ਪੁੱਤਰ ਪਲਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪਿਤਾ ਛੁੱਟੀ ਲੈ ਕੇ ਘਰ ਆਏ ਹੋਏ ਸਨ। ਬੀਤੀ ਸ਼ਾਮ ਪਿੰਡ ਭੁੰਬਲੀ ਤੋਂ ਧਾਰੀਵਾਲ ਆਉਂਦੇ ਸਮੇਂ ਕੋਈ ਨਾਮਲੂਮ ਗੱਡੀ ਚਾਲਕ ਉਸ ਦੇ ਪਿਤਾ ਦੇ ਮੋਟਰਸਾਈਕਲ ਨੂੰ ਫੇਟ ਮਾਰਨ ਮਗਰੋਂ ਗੱਡੀ ਭਜਾ ਕੇ ਲੈ ਗਿਆ। ਹੀਰਾ ਲਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਧਾਰੀਵਾਲ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਪਲਵਿੰਦਰ ਸਿੰਘ ਦੇ ਬਿਆਨਾਂ ਅਨੁਸਾਰ ਨਾਮਲੂਮ ਗੱਡੀ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਅੱਜ ਧਾਰੀਵਾਲ ਦੇ ਸ਼ਮਸ਼ਾਨਘਾਟ ਵਿੱਚ ਹੀਰਾ ਲਾਲ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਹੈ। ਇਸ ਮੌਕੇ 9 ਬਟਾਲੀਅਨ/ਪੀਏਪੀ ਅੰਮ੍ਰਿਤਸਰ ਦੇ ਇੰਚਾਰਜ ਇੰਸਪੈਕਟਰ ਸ਼ਿਵ ਸਿੰਘ ਦੀ ਅਗਵਾਈ ਵਿੱਚ ਪੀਏਪੀ ਦੇ ਜਵਾਨਾਂ ਨੇ ਹਥਿਆਰਾਂ ਨਾਲ ਸਲਾਮੀ ਦਿੱਤੀ।

Advertisement

Advertisement