ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਐੱਸਆਈ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ

07:56 AM Jul 20, 2023 IST

ਪੱਤਰ ਪ੍ਰੇਰਕ
ਭਵਾਨੀਗੜ੍ਹ, 19 ਜੁਲਾਈ
ਇੱਥੇ ਅੱਜ ਇੱਥੇ ਥਾਣੇ ਵਿੱਚ ਤਾਇਨਾਤ ਏਐੱਸਆਈ ਸੁਖਦੇਵ ਸਿੰਘ ਨੂੰ ਪਿੰਡ ਰਾਮਪੁਰਾ ਦੇ ਵਿਅਕਤੀ ਕੋਲੋਂ ਦਰਖ਼ਾਸਤ ’ਤੇ ਕਾਰਵਾਈ ਕਰਨ ਲਈ 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪ੍ਰਮਿੰਦਰ ਸਿੰਘ ਡੀਐੱਸਪੀ ਵਿਜੀਲੈਂਸ ਬਿਊਰੋ ਸੰਗਰੂਰ ਦੀ ਦੇਖ ਰੇਖ ਹੇਠ ਰਮਨਦੀਪ ਕੌਰ ਇੰਸਪੈਕਟਰ ਵਿਜੀਲੈਂਸ ਸੰਗਰੂਰ ਅਤੇ ਟੀਮ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਵਿਜੀਲੈਂਸ ਬਿਊਰੋ ਸੰਗਰੂਰ ਵੱਲੋਂ ਦਰਜ ਕੀਤੇ ਮਾਮਲੇ ਅਨੁਸਾਰ ਹਰਦਮ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਰਾਮਪੁਰਾ ਨੇ ਦੱਸਿਆ ਕਿ 15 ਦਨਿ ਪਹਿਲਾਂ ਉਸ ਨੂੰ ਰਾਮਪੁਰਾ ਦੇ ਮਲਕੀਤ ਸਿੰਘ ਨੇ ਪਿੰਡ ਦੀ ਪੰਚਾਇਤ ਵਿਚ ਗਾਲੀ ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਸਬੰਧੀ ਉਹ 15 ਜੁਲਾਈ ਨੂੰ ਐੱਸਐੱਚਓ ਥਾਣਾ ਭਵਾਨੀਗੜ੍ਹ ਕੋਲ ਸ਼ਿਕਾਇਤ ਕਰਨ ਲਈ ਆਇਆ ਸੀ। ਕਾਰਵਾਈ ਨਾ ਹੋਣ ਕਾਰਨ ਉਹ 16 ਜੁਲਾਈ ਨੂੰ ਦੁਬਾਰਾ ਥਾਣੇ ਵਿੱਚ ਆਇਆ। ਇੱਥੇ ਉਸ ਨੂੰ ਏਐੱਸਆਈ ਸੁਖਦੇਵ ਸਿੰਘ ਮਿਲਿਆ, ਜਿਸ ਨੇ ਦਰਖਾਸਤ ’ਤੇ ਕਾਰਵਾਈ ਕਰਨ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਉਸ ਨੇ 17 ਜੁਲਾਈ ਨੂੰ ਏਐੱਸਆਈ ਸੁਖਦੇਵ ਸਿੰਘ ਨੂੰ 2 ਹਜ਼ਾਰ ਰੁਪਏ ਫੜਾ ਦਿੱਤੇ। ਸੁਖਦੇਵ ਸਿੰਘ ਨੇ ਬਾਕੀ 8 ਹਜ਼ਾਰ ਰੁਪਏ 19 ਜੁਲਾਈ ਨੂੰ ਦੇਣ ਲਈ ਕਿਹਾ। ਇਸ ਉਪਰੰਤ ਅੱਜ ਹਰਦਮ ਸਿੰਘ ਦੀ ਦਰਖ਼ਾਸਤ ’ਤੇ ਵਿਜੀਲੈਂਸ ਬਿਊਰੋ ਸੰਗਰੂਰ ਦੀ ਟੀਮ ਨੇ ਟਰੈਪ ਲਗਾ ਕੇ ਏਐੱਸਆਈ ਸੁਖਦੇਵ ਸਿੰਘ ਨੂੰ ਹਰਦਮ ਸਿੰਘ ਕੋਲੋਂ 8 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਗਿਆ।

Advertisement

 

Advertisement
Advertisement
Tags :
ਏਐੱਸਆਈਗ੍ਰਿਫ਼ਤਾਰਰਿਸ਼ਵਤ
Advertisement