For the best experience, open
https://m.punjabitribuneonline.com
on your mobile browser.
Advertisement

ਅਸ਼ਵਨੀ ਸ਼ਰਮਾ ਰੇਲ ਮੰਤਰੀ ਨੂੰ ਮਿਲੇ

07:12 AM Jan 06, 2024 IST
ਅਸ਼ਵਨੀ ਸ਼ਰਮਾ ਰੇਲ ਮੰਤਰੀ ਨੂੰ ਮਿਲੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪਠਾਨਕੋਟ, 5 ਜਨਵਰੀ
ਪਠਾਨਕੋਟ ਵਾਸੀਆਂ ਨੂੰ ਜਲਦੀ ਹੀ ਵੰਦੇ ਭਾਰਤ ਦਾ ਤੋਹਫ਼ਾ ਮਿਲ ਸਕਦਾ ਹੈ। ਪੰਜਾਬ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪਿਛਲੇ ਹਫ਼ਤੇ 30 ਦਸੰਬਰ ਨੂੰ ਕਟੜਾ-ਦਿੱਲੀ ਦਰਮਿਆਨ ਸ਼ੁਰੂ ਹੋਈ ਵੰਦੇ ਭਾਰਤ ਰੇਲ ਗੱਡੀ ਦਾ ਪਠਾਨਕੋਟ ਕੈਂਟ ਸਟੇਸ਼ਨ ’ਤੇ ਠਹਿਰਾਅ ਦੇਣ ਦੀ ਮੰਗ ਲਈ ਉਨ੍ਹਾਂ ਅੱਜ ਦਿੱਲੀ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ। ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ। ਇਸ ਦੇ ਇਲਾਵਾ ਉਨ੍ਹਾਂ ਮੰਤਰੀ ਨੂੰ ਮੀਰਥਲ ਕੋਲ ਪਿੰਡ ਨਲੂੰਗਾ ਵਿੱਚ ਰੇਲਵੇ ਦਾ ਅੰਡਰਬ੍ਰਿਜ ਬਣਾਉਣ ਦੀ ਮੰਗ ਵੀ ਕੀਤੀ। ਅਸ਼ਵਨੀ ਸ਼ਰਮਾ ਨੇ ਕੇਂਦਰੀ ਰੇਲ ਮੰਤਰੀ ਨੂੰ ਦੱਸਿਆ ਕਿ ਏਸ਼ੀਆ ਦੀ ਸਭ ਤੋਂ ਵੱਡੀ ਆਰਮੀ ਕੈਂਟੋਨਮੈਂਟ ਪਠਾਨਕੋਟ ਵਿੱਚ ਹੈ। ਪਠਾਨਕੋਟ ਸ਼ਹਿਰ ਜੰਮੂ-ਕਸ਼ਮੀਰ ਅਤੇ ਹਿਮਾਚਲ ਨਾਲ ਜੁੜਿਆ ਹੋਣ ਕਰਕੇ ਇੱਕ ਬਹੁਤ ਵੱਡਾ ਵਪਾਰਕ ਕੇਂਦਰ ਵੀ ਹੈ। ਇਸ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੇ ਟੂਰਿਸਟ ਸਥਾਨ ਡਲਹੌਜ਼ੀ, ਚੰਬਾ ਤੇ ਧਰਮਸ਼ਾਲਾ, ਪਠਾਨਕੋਟ ਨਾਲ ਹੀ ਜੁੜੇ ਹੋਏ ਹਨ ਤੇ ਹਿਮਾਚਲ ਨੂੰ ਜਾਣ ਵਾਲੇ ਸੈਲਾਨੀ, ਵਪਾਰੀ ਅਤੇ ਨੇਤਾ ਲੋਕ ਪਠਾਨਕੋਟ ਕੈਂਟ ’ਤੇ ਹੀ ਆ ਕੇ ਉਤਰਦੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×