ਆਸ਼ਟ ਨੂੰ ਮਿਲੇਗਾ ਬਾਲ ਸਾਹਿਤ ਕੌਮੀ ਪੁਰਸਕਾਰ
10:33 AM Aug 31, 2024 IST
ਪੱਤਰ ਪ੍ਰੇਰਕ
ਪਟਿਆਲਾ, 30 ਅਗਸਤ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਕਾਰਜਸ਼ੀਲ, ਬਾਲ ਸਾਹਿਤ ਨੂੰ ਸਮਰਪਿਤ ਅਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਭਾਰਤੀ ਬਾਲ ਕਲਿਆਣ ਸੰਸਥਾਨ ਕਾਨਪੁਰ (ਯੂਪੀ) ਵੱਲੋਂ ਡਾ. ਭਾਲ ਚੰਦਰ ਸੇਠੀਆ ਕੌਮੀ ਬਾਲ ਸਾਹਿਤ ਪੁਰਸਕਾਰ 1 ਸਤੰਬਰ 2024 ਨੂੰ ਕਾਨ੍ਹਪੁਰ ਦੇ ਵਿਕਾਸ ਨਗਰ ਦੇ ਆਡੀਟੋਰੀਅਮ ਵਿੱਚ ਪ੍ਰਦਾਨ ਕੀਤਾ ਜਾਵੇਗਾ। ਇਸ ਪੁਰਸਕਾਰ ਵਿਚ ਉਨ੍ਹਾਂ ਨੂੰ ਨਗਦ ਰਾਸ਼ੀ ਤੋਂ ਬਿਨਾਂ ਸ਼ਾਲ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ। ਸੰਸਥਾ ਦੇ ਜਨਰਲ ਸਕੱਤਰ ਅਤੇ ਵਿਦਵਾਨ ਐੱਸਬੀ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਕਾਨ੍ਹਪੁਰ ਦੇ ਸਾਬਕਾ ਵਿਧਾਇਕ ਅਤੇ ਉੱਘੇ ਸਾਹਿਤ ਪ੍ਰੇਮੀ ਭੂਦਰ ਨਰਾਇਣ ਮਿਸ਼ਰ ਕਰਨਗੇ।
Advertisement
Advertisement