ਆਸ਼ਟ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਮੁੜ ਪ੍ਰਧਾਨ ਚੁਣੇ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਮਾਰਚ
ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿੱਚ ਅੱਜ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਚੋਣ ਹੋਈ ਜਿਸ ਵਿੱਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਾਹਿਤ ਅਕਾਡਮੀ ਬਾਲ ਸਾਹਿਤ ਐਵਾਰਡੀ ਅਤੇ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੂੰ ਨੌਵੀਂ ਵਾਰੀ ਸਾਲ 24-25 ਲਈ ਸਰਬਸੰਮਤੀ ਨਾਲ ਸਭਾ ਦਾ ਮੁੜ ਪ੍ਰਧਾਨ ਚੁਣਿਆ ਗਿਆ।
ਚੋਣ ਉਪਰੰਤ ਡਾ. ਆਸ਼ਟ ਨੇ ਕਿਹਾ ਕਿ ਉਹ ਸਭਾ ਦੇ ਸਮੂਹ ਮੈਂਬਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਸਾਹਿਤ ਸਭਾ ਦੀ ਸੇਵਾ ਕਰਨ ਦਾ ਮੌਕਾ ਮੁੜ ਪ੍ਰਦਾਨ ਕੀਤਾ ਹੈ। ਇਸ ਦੌਰਾਨ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ ਅਤੇ ਸੁਖਦੇਵ ਸਿੰਘ ਸ਼ਾਂਤ ਨੂੰ ਸਰਪ੍ਰਸਤ, ਦਵਿੰਦਰ ਪਟਿਆਲਵੀ ਨੂੰ ਜਨਰਲ ਸਕੱਤਰ ਅਤੇ ਬਲਬੀਰ ਸਿੰਘ ਦਿਲਦਾਰ ਨੂੰ ਵਿੱਤ ਸਕੱਤਰ ਵਜੋਂ ਚੁਣਿਆ ਗਿਆ। ਸੀਨੀਅਰ ਮੀਤ ਪ੍ਰਧਾਨ ਵਜੋਂ ਡਾ. ਹਰਪ੍ਰੀਤ ਸਿੰਘ ਰਾਣਾ ਅਤੇ ਸੁਰਿੰਦਰ ਕੌਰ ਬਾੜਾ ਨੂੰ ਚੁਣਿਆ ਗਿਆ ਜਦੋਂ ਕਿ ਮੀਤ ਪ੍ਰਧਾਨਾਂ ਵਿੱਚ ਡਾ ਰਾਜਵੰਤ ਕੌਰ ਪੰਜਾਬੀ, ਰਘਬੀਰ ਸਿੰਘ ਮਹਿਮੀ, ਹਰੀ ਸਿੰਘ ਚਮਕ, ਇੰਜੀ. ਸਤਨਾਮ ਸਿੰਘ ਮੱਟੂ ਅਤੇ ਸ਼ਰਨਪ੍ਰੀਤ ਕੌਰ ਦੀ ਚੋਣ ਕੀਤੀ ਗਈ। ਸਭਾ ਦੇ ਸਲਾਹਕਾਰ ਸੁਖਦੇਵ ਸਿੰਘ ਚਹਿਲ, ਡਾ. ਤ੍ਰਿਲੋਕ ਸਿੰਘ ਆਨੰਦ, ਅਮਰ ਗਰਗ ਕਲਮਦਾਨ (ਧੂਰੀ), ਬਲਵਿੰਦਰ ਸਿੰਘ ਭੱਟੀ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਅਮਰ ਕੋਮਲ, ਜਸਵਿੰਦਰ ਸਿੰਘ,ਕੁਲਵੰਤ ਸਿੰਘ ਨਾਰੀਕੇ, ਕਰਮਵੀਰ ਸਿੰਘ ਸੂਰੀ, ਬਲਦੇਵ ਸਿੰਘ ਬਿੰਦਰਾ, ਹਰਬੰਸ ਸਿੰਘ ਮਾਨਕਪੁਰੀ, ਹਰਦੀਪ ਕੌਰ ਜੱਸੋਵਾਲ, ਦਲੀਪ ਸਿੰਘ ਅਤੇ ਡਾ. ਸੰਤੋਖ ਸਿੰਘ ਸੁੱਖੀ ਨੂੰ ਥਾਪਿਆ ਗਿਆ। ਇਸੇ ਤਰ੍ਹਾਂ ਕ੍ਰਿਸ਼ਨ ਲਾਲ ਧੀਮਾਨ ਨੂੰ ਸਹਾਇਕ ਵਿੱਤ ਸਕੱਤਰ ਵਜੋਂ, ਗੋਪਾਲ ਸ਼ਰਮਾ ਮਰਦਾਂਹੇੜੀ ਨੂੰ ਸਕੱਤਰ, ਸਤੀਸ਼ ਵਿਦਰੋਹੀ ਅਤੇ ਚਰਨ ਪੁਆਧੀ ਉਪ ਸਕੱਤਰ ਚੁਣੇ ਗਏ।
ਪ੍ਰਚਾਰ ਸਕੱਤਰ ਲਈ ਨਵਦੀਪ ਸਿੰਘ ਮੁੰਡੀ ਅਤੇ ਸਹਾਇਕ ਪ੍ਰਚਾਰ ਸਕੱਤਰ ਲਈ ਗੁਰਪ੍ਰੀਤ ਸਿੰਘ ਜਖਵਾਲੀ, ਹਰਦੀਪ ਸਭਰਵਾਲ ਅਤੇ ਸੁਖਵਿੰਦਰ ਸਿੰਘ ਚਹਿਲ ਦੀ ਚੋਣ ਕੀਤੀ ਗਈ। ਅਮਰਜੀਤ ਖਰੌੜ ਜਥੇਬੰਦਕ ਸਕੱਤਰ ਅਤੇ ਸਹਾਇਕ ਜੱਥੇਬੰਦਕ ਸਕੱਤਰ ਦੇ ਅਹੁਦੇ ਲਈ ਜੋਗਾ ਸਿੰਘ ਧਨੌਲਾ ਅਤੇ ਕੈਪਟਨ ਚਮਕੌਰ ਸਿੰਘ ਚਹਿਲ ਨੂੰ ਚੁਣਿਆ ਗਿਆ। ਐਡਵੋਕੇਟ ਦਲੀਪ ਸਿੰਘ ਵਾਸਨ ਨੂੰ ਸਭਾ ਦਾ ਕਾਨੂੰਨੀ ਸਲਾਹਕਾਰ ਥਾਪਿਆ ਗਿਆ ਹੈ।