ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਸਿਨੇਮਾ ਨੂੰ ਬੁਲੰਦੀਆਂ ’ਤੇ ਲਿਜਾਣ ਵਾਲਾ ਅਦਾਕਾਰ ਅਸ਼ੋਕ ਕੁਮਾਰ

08:50 AM Oct 14, 2024 IST

ਨਵੀਂ ਦਿੱਲੀ: ਸਾਲ 1936 ਤੋਂ 1996 ਤੱਕ ਸ਼ਾਇਦ ਹੀ ਕੋਈ ਅਜਿਹਾ ਸਾਲ ਰਿਹਾ ਹੋਵੇ ਜਦੋਂ ਬੌਲੀਵੁੱਡ ਅਦਾਕਾਰ ਅਸ਼ੋਕ ਕੁਮਾਰ ਦੀ ਭੂਮਿਕਾ ਤੋਂ ਬਿਨਾਂ ਕੋਈ ਹਿੰਦੀ ਫਿਲਮ ਵੱਡੇ ਪਰਦੇ ’ਤੇ ਰਿਲੀਜ਼ ਹੋਈ ਹੋਵੇ। ਅੱਜ ਦੇ ਦਿਨ ਕੁਮੁਦਲਾਲ ਗਾਂਗੁਲੀ ਵਜੋਂ ਜਨਮੇ ਅਸ਼ੋਕ ਕੁਮਾਰ (1911-2001) ਨੂੰ ਭਾਰਤੀ ਸਿਨੇਮਾ ਦਾ ਪਹਿਲਾ ਵੱਡਾ ਸਿਤਾਰਾ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਹੀਰੋ ਦੇ ਨਾਲ-ਨਾਲ ਖਲਨਾਇਕ ਦੀ ਭੂਮਿਕਾ ਵੀ ਨਿਭਾਈ। ਵਕਾਲਤ ਕਰਨ ਮਗਰੋਂ ਸਿਨੇਮਾ ਜਗਤ ਵਿੱਚ ਆਏ ਅਸ਼ੋਕ ਕੁਮਾਰ ਨੇ 1936 ਵਿੱਚ ‘ਜੀਵਨ ਨਈਆ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਜੋਤਿਸ਼ ਵਿੱਦਿਆ, ਸ਼ਤਰੰਜ ਅਤੇ ਤਬਲਾ ਵਜਾਉਣ ਦੇ ਨਾਲ ਕਈ ਗੁਣਾਂ ’ਚ ਮਾਹਿਰ ਅਸ਼ੋਕ ਕੁਮਾਰ ਨੇ 1943 ਵਿੱਚ ਭਾਰਤੀ ਸਿਨੇਮਾ ਦੀ ਪਹਿਲੀ ਬੋਲਡ ਥੀਮ ’ਤੇ ਆਧਾਰਿਤ ਫਿਲਮ ‘ਕਿਸਮਤ’ ਵਿੱਚ ਭੂੁਮਿਕਾ ਨਿਭਾਈ। ਇਹ ਫਿਲਮ ਲਗਾਤਾਰ ਤਿੰਨ ਸਾਲ ਤੱਕ ਖਚਾਖਚ ਭਰੇ ਸਿਨੇਮਾ ਹਾਲ ਵਿੱਚ ਚੱਲਦੀ ਰਹੀ। ਅਸ਼ੋਕ ਕੁਮਾਰ ਨੇ 1949 ’ਚ ਪਹਿਲੀ ਭੂਤਾਂ ਵਾਲੀ ਫਿਲਮ ‘ਮਹਿਲ’ ਬਣਾਈ, ਜਿਸ ਵਿੱਚ ਮੁੱਖ ਕਿਰਦਾਰ ਅਤੇ ਨਿਰਮਾਤਾ ਦੋਵਾਂ ਦੀ ਭੂਮਿਕਾ ਉਨ੍ਹਾਂ ਖ਼ੁਦ ਨਿਭਾਈ। ਸਾਲ 1950 ਵਿੱਚ ਅਸ਼ੋਕ ਕੁਮਾਰ ਨੇ ਪਹਿਲੀ ਵਾਰ ਫਿਲਮ ‘ਸੰਗਰਾਮ’ ਵਿੱਚ ਐਂਟੀ-ਹੀਰੋ ਦੀ ਭੂਮਿਕਾ ਨਿਭਾਅ ਕੇ ਜੋਖ਼ਮ ਲਿਆ, ਜੋ 16 ਹਫ਼ਤਿਆਂ ਤੱਕ ਸਿਨੇਮਾਘਰਾਂ ਦਾ ਸ਼ਿੰਗਾਰ ਰਹੀ। 16 ਹਫ਼ਤਿਆਂ ਮਗਰੋਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਅਸ਼ੋਕ ਕੁਮਾਰ ਨੂੰ ਫਿਲਮ ਵਾਪਸ ਲੈਣ ਲਈ ਸੰਮਨ ਜਾਰੀ ਕੀਤਾ। ਫਿਲਮ ’ਤੇ ਸੂਬੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। -ਏਜੰਸੀ

Advertisement

Advertisement