For the best experience, open
https://m.punjabitribuneonline.com
on your mobile browser.
Advertisement

ਐਸ਼ੇਜ਼ ਲੜੀ 2-2 ਨਾਲ ਬਰਾਬਰ; ਇੰਗਲੈਂਡ ਨੇ ਲੜੀ ਦੇ ਆਖ਼ਰੀ ਮੈਚ ਵਿੱਚ ਆਸਟਰੇਲੀਆ ਨੂੰ 49 ਦੌੜਾਂ ਨਾਲ ਹਰਾਇਆ

11:57 PM Jul 31, 2023 IST
ਐਸ਼ੇਜ਼ ਲੜੀ 2 2 ਨਾਲ ਬਰਾਬਰ  ਇੰਗਲੈਂਡ ਨੇ ਲੜੀ ਦੇ ਆਖ਼ਰੀ ਮੈਚ ਵਿੱਚ ਆਸਟਰੇਲੀਆ ਨੂੰ 49 ਦੌੜਾਂ ਨਾਲ ਹਰਾਇਆ
ਦਰਸ਼ਕਾਂ ਦੀਆਂ ਸ਼ੁੱਭ ਇੱਛਾਵਾਂ ਕਬੂਲਦਾ ਹੋਇਆ ਸਟੂਅਰਟ ਬਰੌਡ। -ਫੋਟੋ: ਰਾਇਟਰਜ਼
Advertisement

ਲੰਡਨ, 31 ਜੁਲਾਈ
ਕ੍ਰਿਸ ਵੋਕਸ ਤੇ ਮੋਈਨ ਅਲੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਪੰਜਵੇਂ ਤੇ ਅੰਤਿਮ ਕ੍ਰਿਕਟ ਟੈਸਟ ਦੇ ਮੀਂਹ ਪ੍ਰਭਾਵਿਤ ਆਖ਼ਰੀ ਦਿਨ ਆਸਟਰੇਲੀਆ ਨੂੰ 49 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਐਸ਼ੇਜ਼ ਲੜੀ 2-2 ਨਾਲ ਡਰਾਅ ਕਰ ਦਿੱਤੀ। ਵੋਕਸ ਨੇ ਚਾਰ ਤੇ ਮੋਈਨ ਅਲੀ ਨੇ ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਨੇ ਹਾਲਾਂਕਿ ਐਸ਼ੇਜ਼ ਲੜੀ ਆਪਣੇ ਕੋਲ ਬਰਕਰਾਰ ਰੱਖੀ ਹੈ। ਇੰਗਲੈਂਡ ਦੇ 384 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਟੀਮ 334 ਦੌੜਾਂ ’ਤੇ ਸਿਮਟ ਗਈ। ਉਸਮਾਨ ਖਵਾਜਾ (72) ਅਤੇ ਡੇਵਿਡ ਵਾਰਨਰ (60) ਨੇ ਪਹਿਲੀ ਵਿਕਟ ਲਈ 140 ਦੌੜਾਂ ਜੋੜ ਕੇ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਸੀ। ਸਵੇਰ ਦੇ ਸੈਸ਼ਨ ਵਿੱਚ ਵੋਕਸ ਨੇ ਇਨ੍ਹਾਂ ਦੋਵਾਂ ਨੂੰ ਆਊਟ ਕਰ ਕੇ ਇੰਗਲੈਂਡ ਨੂੰ ਵਾਪਸੀ ਦਿਵਾਈ। ਮੋਈਨ ਨੇ ਉਸ ਦਾ ਚੰਗਾ ਸਾਥ ਦਿੱਤਾ, ਜਦਕਿ ਸਟੂਅਰਟ ਬਰੌਡ (62 ਦੌੜਾਂ ਦੇ ਕੇ) ਨੇ ਆਖ਼ਰੀ ਦੋ ਵਿਕਟਾਂ ਲੈ ਕੇ ਇੰਗਲੈਂਡ ਦੀ ਜਿੱਤ ਪੱਕੀ ਕੀਤੀ। ਸਟੂਅਰਟ ਬਰੌਡ ਦਾ ਇਹ ਆਖ਼ਰੀ ਟੈਸਟ ਮੈਚ ਸੀ। -ਪੀਟੀਆਈ

Advertisement

Advertisement
Author Image

Advertisement
Advertisement
×