For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਰਾਜਸਥਾਨ ਕਨਾਲ ’ਚ ਜਲ ਪ੍ਰਵਾਹ

11:03 AM Mar 23, 2024 IST
ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਰਾਜਸਥਾਨ ਕਨਾਲ ’ਚ ਜਲ ਪ੍ਰਵਾਹ
ਰਾਜਸਥਾਨ ਕੈਨਾਲ ’ਚ ਸ਼ਹੀਦ ਸ਼ੁਭਕਰਨ ਸਿੰਘ ਬੱਲ੍ਹੋ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੇ ਹੋਏ ਕਿਸਾਨ ਆਗੂ।
Advertisement

ਪੱਤਰ ਪ੍ਰੇਰਕ
ਡੱਬਵਾਲੀ, 21 ਮਾਰਚ
ਕਿਸਾਨ ਅੰਦੋਲਨ ਵਿੱਚ ਖਨੌਰੀ ਹੱਦ ’ਤੇ ਗੋਲੀ ਵੱਜਣ ਕਾਰਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਬੱਲ੍ਹੋ ਦੀਆਂ ਅਸਥੀਆਂ ਅੱਜ ਡੱਬਵਾਲੀ ਖੇਤਰ ਵਿੱਚ ਅਬੁੱਬਸ਼ਹਿਰ ਨੇੜੇ ਰਾਜਸਥਾਨ ਕੈਨਾਲ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਪਿਛਲੇ ਪੰਜ ਦਿਨਾਂ ਤੋਂ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਨੂੰ ਡੱਬਵਾਲੀ ਹਲਕੇ ਸਣੇ ਜ਼ਿਲ੍ਹਾ ਸਿਰਸਾ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਲੋਕ-ਦਰਸ਼ਨਾਂ ਲਈ ਲਿਜਾਇਆ ਗਿਆ। ਆਮ ਲੋਕਾਂ ਨੇ ਸ਼ੁਭਕਰਨ ਸਿੰਘ ਦੀ ਮੌਤ ਨੂੰ ਲੋਕਤੰਤਰ ਦੀ ਹੱਤਿਆ ਅਤੇ ਜਮਹੂਰੀ ਹੱਕਾਂ ਦਾ ਘਾਣ ਦੱਸਿਆ। ਇਸ ਮੌਕੇ ਗ੍ਰੰਥੀ ਸਿੰਘਾਂ ਵੱਲੋਂ ਉਸਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਅੱਜ ਅਸਥੀ ਵਿਸਰਜਨ ਮੌਕੇ ਕਾਫ਼ੀ ਗਿਣਤੀ ਕਿਸਾਨ ਗੁਰਦਾਸ ਸਿੰਘ ਲੱਕੜਵਾਲੀ ਤੇ ਹਾਕਮ ਸਿੰਘ ਦੀ ਅਗਵਾਈ ਵਿੱਚ ਕੁਲਦੀਪ ਸਿੰਘ ਜੰਮੂ, ਜਜਪਾ ਆਗੂ ਰਣਦੀਪ ਸਿੰਘ ਮਟਦਾਦੂ, ਹਰਿਆਣਾ ਕਿਸਾਨ ਸਮਸਤ ਸੰਗਠਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਭਾਟੀ, ਮਿੱਠੂ ਕੰਬੋਜ, ਜਗਤਾਰ ਸਿੰਘ ਮਾਨ, ਇੰਦਰ ਸਿੰਘ, ਕੌਰ ਸਿੰਘ ਅਤੇ ਸੁਖਵਿੰਦਰ ਸਿੰਘ ਚੰਦੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ਼ੁਭਕਰਨ ਦੀਆਂ ਅਸਥੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਿਜਾ ਕੇ ਵਿਸਰਜਿਤ ਕੀਤੀਆਂ ਜਾ ਰਹੀਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×