ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਸ਼ੇਜ਼ ਲਡ਼ੀ: ਇੰਗਲੈਂਡ ਦੀ ਪਹਿਲੀ ਪਾਰੀ 325 ਦੌਡ਼ਾਂ ’ਤੇ ਸਿਮਟੀ

08:10 AM Jul 01, 2023 IST
ਆਸਟਰੇਲੀਆ ਦੇ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੂੰ ਐੱਲਬੀਡਬਲਿੳੂ ਆੳੂਟ ਕਰਨ ਦੀ ਅਪੀਲ ਕਰਦਾ ਹੋਇਆ ਸਟੂਅਰਟ ਬਰੌਡ। -ਫੋਟੋ: ਰਾਇਟਰਜ਼

ਲੰਡਨ, 30 ਜੂਨ
ਆਸਟਰੇਲੀਆ ਨੇ ਐਸ਼ੇਜ਼ ਲਡ਼ੀ ਦੇ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਅੱਜ ਇੱਥੇ ਇੰਗਲੈਂਡ ਦੀ ਪਹਿਲੀ ਪਾਰੀ ਨੂੰ 325 ਦੌਡ਼ਾਂ ’ਤੇ ਆੳੂਟ ਕਰਨ ਮਗਰੋਂ ਮੇਜ਼ਬਾਨ ਟੀਮ ਖ਼ਿਲਾਫ਼ 221 ਦੌਡ਼ਾਂ ਦੀ ਲੀਡ ਬਣਾ ਲਈ ਹੈ। ਅਾਸਟਰੇਲੀਆ ਨੇ ਪਹਿਲੀ ਪਾਰੀ ਵਿੱਚ 416 ਦੌਡ਼ਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਇੰਗਲੈਂਡ ਨੇ ਦਿਨ ਦੀ ਸ਼ੁਰੂਆਤ ਚਾਰ ਵਿਕਟਾਂ ’ਤੇ 278 ਦੌਡ਼ਾਂ ਨਾਲ ਕੀਤੀ ਸੀ। ਕਪਤਾਨ ਪੈਟ ਕਮਿਨਸ ਨੇ ਜੋਸ਼ ਟੰਗ (ੲਿੱਕ ਦੌਡ਼) ਦੀ ਵਿਕਟ ਲੈ ਕੇ ਇੰਗਲੈਂਡ ਦੀ ਪਾਰੀ ਨੂੰ 325 ਦੌਡ਼ਾਂ ’ਤੇ ਸਮੇਟ ਦਿੱਤਾ। ਇਸ ਤਰ੍ਹਾਂ ਆਸਟਰੇਲੀਆ ਨੂੰ ਪਹਿਲੀ ਪਾਰੀ ਵਿੱਚ 91 ਦੌਡ਼ਾਂ ਦੀ ਲੀਡ ਮਿਲ ਗਈ। ਆਸਟਰੇਲੀਆ ਨੇ ਦੂਜੀ ਪਾਰੀ ਵਿੱਚ 45.4 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 130 ਦੌਡ਼ਾਂ ਬਣਾ ਲਈਆਂ ਹਨ। ਇਸ ਮਗਰੋਂ ਮੀਂਹ ਸ਼ੁਰੂ ਹੋਣ ਕਾਰਨ ਮੈਚ ਰੋਕਣਾ ਪਿਆ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਡੇਵਿਡ ਵਾਰਨਰ (25) ਤੇ ਮਾਰਨਸ ਲਾਬੂਸ਼ੇਨ (30) ਵਜੋਂ ਆਪਣੀਆਂ ਦੋ ਵਿਕਟਾਂ ਗੁਆ ਲਈਆਂ ਸਨ। ਉਸਮਾਨ ਖਵਾਜਾ (58 ਦੌਡ਼ਾਂ) ਤੇ ਸਟੀਵ ਸਮਿੱਥ (ਛੇ) ਮੈਦਾਨ ’ਤੇ ਡਟੇ ਹੋਏ ਹਨ। -ਪੀਟੀਆਈ

Advertisement

Advertisement
Tags :
Cricket Test matchਐਸ਼ੇਜ਼ਇੰਗਲੈਂਡਸਿਮਟੀਦੌਡ਼ਾਂਪਹਿਲੀਪਾਰੀਲਡ਼ੀ:
Advertisement