ਲੰਡਨ: ਇੰਗਲੈਂਡ ਖ਼ਿਲਾਫ਼ ਐਸ਼ੇਜ਼ ਲਡ਼ੀ ਦੇ ਦੂਸਰੇ ਟੈਸਟ ਮੈਚ ਦੇ ਚੌਥੇ ਦਿਨ ਅੱਜ ਇੱਥੇ ਆਸਟਰੇਲੀਆ ਦੀ ਦੂਜੀ ਪਾਰੀ 279 ਦੌਡ਼ਾਂ ’ਤੇ ਸਿਮਟ ਗਈ। ਇਸ ਤਰ੍ਹਾਂ ਮੇਜ਼ਬਾਨ ਟੀਮ ਨੂੰ ਜਿੱਤ ਲਈ 371 ਦੌਡ਼ਾਂ ਦਾ ਟੀਚਾ ਮਿਲਿਆ ਹੈ। ੲਿੰਗਲੈਂਡ ਦੇ ਗੇਂਦਬਾਜ਼ ਸਟੂਅਰਟ ਬਰੌਡ ਨੇ ਚਾਰ ਵਿਕਟਾਂ ਝਟਕਾਈਆਂ ਅਾਸਟਰੇਲੀਆ ਨੇ ਪਹਿਲੀ ਪਾਰੀ ਵਿੱਚ 416 ਦੌਡ਼ਾਂ ਬਣਾਉਣ ਮਗਰੋਂ ਇੰਗਲੈਂਡ ਨੂੰ 325 ਦੌਡ਼ਾਂ ’ਤੇ ਸਮੇਟ ਦਿੱਤਾ ਸੀ। ਇਸ ਤਰ੍ਹਾਂ ਆਸਟਰੇਲੀਆ ਨੂੰ ਪਹਿਲੀ ਪਾਰੀ ਵਿੱਚ 91 ਦੌਡ਼ਾਂ ਦੀ ਲੀਡ ਮਿਲ ਗਈ ਸੀ। ਇੰਗਲੈਂਡ ਨੇ ਸਵੇਰ ਦੇ ਸੈਸ਼ਨ ਵਿੱਚ ਸ਼ਾਰਟ ਗੇਂਦਬਾਜ਼ੀ ਦਾ ਫਾਇਦਾ ਚੁੱਕਦਿਆਂ ਆਸਟਰੇਲੀਆ ਦੀਆਂ ਤਿੰਨ ਵਿਕਟਾਂ ਲੈ ਲਈਆਂ ਸਨ। ਉਸਮਾਨ ਖਵਾਜਾ (77 ਦੌਡ਼ਾਂ) ਅਤੇ ਸਟੀਵ ਸਮਿੱਥ ਮਗਰੋਂ ਟਰੈਵਿਸ ਹੈੱਡ ਵੀ ਪੈਵੇਲੀਅਨ ਪਰਤ ਗਏ। ਆਸਟਰੇਲੀਆ ਨੇ ਅੱਜ ਦੋ ਵਿਕਟਾਂ ’ਤੇ 130 ਦੌਡ਼ਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਖਵਾਜਾ ਤੇ ਸਮਿਥ ਆਪਣੀ ਟੀਮ ਨੂੰ 187 ਦੌਡ਼ਾਂ ਤੱਕ ਲੈ ਗਏ। ਇਸ ਮਗਰੋਂ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਰਟ ਗੇਂਦਬਾਜ਼ੀ ਦੀ ਰਣਨੀਤੀ ਅਪਣਾਈ। -ਪੀਟੀਆਈ