For the best experience, open
https://m.punjabitribuneonline.com
on your mobile browser.
Advertisement

ਆਸ਼ਾ ਵਰਕਰਾਂ ਦੇ ਸਾਂਝੇ ਮੋਰਚੇ ਦੀ ਮੀਟਿੰਗ

09:49 AM May 07, 2024 IST
ਆਸ਼ਾ ਵਰਕਰਾਂ ਦੇ ਸਾਂਝੇ ਮੋਰਚੇ ਦੀ ਮੀਟਿੰਗ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਮਈ
ਆਸ਼ਾ ਵਰਕਰਜ਼ ਫੈਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਵੱਲੋਂ ਚਤਰ ਸਿੰਘ ਪਾਰਕ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਾਂਝੇ ਮੋਰਚੇ ਦੀਆਂ ਚਾਰ ਜਥੇਬੰਦੀਆਂ ਦੇ ਕਨਵੀਨਰ ਅਮਰਜੀਤ ਕੌਰ ਰਣ ਸਿੰਘ ਵਾਲਾ, ਮਨਦੀਪ ਕੌਰ ਗੁਮਟਾਲਾ ਜਲੰਧਰ, ਰਾਣੋ ਖੇੜੀ ਗਿੱਲਾ ਸੰਗਰੂਰ, ਹਰਿੰਦਰ ਕੌਰ ਸ਼ੁਤਰਾਣਾ ਪਟਿਆਲਾ ਨੇ 58 ਸਾਲ ਦੀਆ ਆਸ਼ਾ ਵਰਕਰਾਂ ਨੂੰ ਕੰਮ ਤੋਂ ਸੇਵਾਮੁਕਤ ਕਰਨ ਲਈ ਕੀਤੀਆਂ ਗਈਆਂ ਹਦਾਇਤਾਂ ਦੀ ਨਿਖੇਧੀ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਆਸ਼ਾ ਵਰਕਰਾਂ ਨੂੰ ਘਰ ਤੋਰਨ ਦੇ ਪੱਤਰ ਕੱਢ ਕੇ ਅਪਰੈਲ ਤੋਂ ਇੰਨਸੈਂਟਿਵ ’ਤੇ ਕੰਮ ਕਰਨ ਤੋਂ ਬੰਦ ਕਰ ਦਿੱਤਾ ਹੈ। ਇਸ ਦੀ ਤੁਰੰਤ ਰੋਕਥਾਮ ਲਈ ਸਿਹਤ ਮੰਤਰੀ ਪੰਜਾਬ ਤੇ ਮੁੱਖ ਸਕੱਤਰ ਦੇ ਨਾਮ ਰਜਿਸਟਰ ਪੱਤਰ ਭੇਜਿਆ ਗਿਆ ਹੈ। ਆਗੂਆਂ ਨੇ ਕਿਹਾ ਕਿ 12 ਮਈ ਨੂੰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਸਾਂਝੇ ਮੋਰਚੇ ਦੇ ਕਨਵੀਨਰਾਂ ਦੀ ਅਗਵਾਈ ਹੇਠ ਮੰਗ ਪੱਤਰ ਸੌਂਪਿਆ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਵੀਰ ਕੌਰ ਗਿੱਲ, ਸੁੱਖਵਿੰਦਰ ਕੌਰ ਸੁੱਖੀ ਮਾਨਸਾ, ਜਸਵੀਰ ਕੌਰ ਮਾਲੇਰਕੋਟਲਾ, ਸਿੰਬਲਜੀਤ ਕੋਰ ਝੱਖੜਵਾਲਾ ਫਰੀਦਕੋਟ ਤੇ ਸੁੱਖਮੰਦਰ ਕੌਰ ਮੱਤਾ ਫਰੀਦਕੋਟ ਨੇ ਕਿਹਾ ਕਿ ਜੇਕਰ 58 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਆਸ਼ਾ ਵਰਕਰਾਂ ਨੂੰ ਫਾਰਗ ਕਰਨਾ ਜਾਰੀ ਰੱਖਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×