ਆਸਾਰਾਮ ਦੀ ਜ਼ਮਾਨਤ: ਪੀੜਤਾ ਦੇ ਪਰਿਵਾਰ ਨੇ ਚਿੰਤਾ ਪ੍ਰਗਟਾਈ
07:26 AM Mar 31, 2025 IST
ਸ਼ਾਹਜਹਾਂਪੁਰ: ਜਬਰ ਜਨਾਹ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਬਾਪੂ ਦੀ ਜ਼ਮਾਨਤ ਮਿਆਦ ਤਿੰਨ ਮਹੀਨੇ ਲਈ ਵਧਾਏ ਜਾਣ ਮਗਰੋਂ ਪੀੜਤਾ ਦੇ ਪਿਤਾ ਨੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਪਰਿਵਾਰ ਲਈ ਖਤਰਾ ਵਧ ਗਿਆ ਹੈ ਕਿਉਂਕਿ ਆਸਾਰਾਮ ਉਨ੍ਹਾਂ ਨਾਲ ਕਦੀ ਵੀ ਕੁਝ ਵੀ ਕਰ ਸਕਦਾ ਹੈ। ਪੀੜਤਾ ਦੇ ਪਿਤਾ ਨੇ ਆਸਾਰਾਮ ਨੂੰ ਵਾਰ-ਵਾਰ ਜ਼ਮਾਨਤ ਦਿੱਤੇ ਜਾਣ ’ਤੇ ਹੈਰਾਨੀ ਜ਼ਾਹਿਰ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਹਰ ਕਿਸੇ ਨੂੰ ਆਪਣੇ ਹਿਸਾਬ ਨਾਲ ਚਲਾ ਰਿਹਾ ਹੈ। ਪੀੜਤਾ ਨਾਲ 2013 ’ਚ ਆਸਾਰਾਮ ਦੇ ਜੋਧਪੁਰ ਸਥਿਤ ਆਸ਼ਰਮ ’ਚ ਜਬਰ ਜਨਾਹ ਕੀਤਾ ਗਿਆ ਸੀ। ਉਸ ਸਮੇਂ ਉਹ ਨਾਬਾਲਗ (16) ਸੀ। ਗੁਜਰਾਤ ਹਾਈ ਕੋਰਟ ਨੇ ਲੰਘੇ ਸ਼ੁੱਕਰਵਾਰ ਨੂੰ ਮੈਡੀਕਲ ਆਧਾਰ ’ਤੇ ਆਸਾਰਾਮ ਦੀ ਜ਼ਮਾਨਤ ਮਿਆਦ ’ਚ ਤਿੰਨ ਮਹੀਨੇ ਦਾ ਵਾਧਾ ਕੀਤਾ ਹੈ। -ਪੀਟੀਆਈ
Advertisement
Advertisement