ਆਸਾਰਾਮ ਨੂੰ ਇਲਾਜ ਲਈ 17 ਦਿਨਾਂ ਦੀ ਪੈਰੋਲ
06:28 AM Dec 19, 2024 IST
Advertisement
ਜੈਪੁਰ, 18 ਦਸੰਬਰ
ਰਾਜਸਥਾਨ ਹਾਈ ਕੋਰਟ ਵੱਲੋਂ 15 ਦਸੰਬਰ ਨੂੰ ਮਨਜ਼ੂਰ ਕੀਤੀ ਗਈ 17 ਦਿਨਾਂ ਦੀ ਪੈਰੋਲ ਤਹਿਤ ਆਸਾਰਾਮ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਣੇ ਭੇਜ ਦਿੱਤਾ ਗਿਆ ਹੈ। ਪੁਣੇ ਦੇ ਆਯੁਰਵੈਦਿਕ ਹਸਪਤਾਲ ਵਿੱਚ ਇਲਾਜ ਲਈ ਆਸਾਰਾਮ ਨੂੰ 17 ਦਿਨਾਂ ਦੀ ਪੈਰੋਲ ਮਿਲੀ ਹੈ। ਇਨ੍ਹਾਂ 17 ਦਿਨਾਂ ’ਚੋਂ 2 ਦਿਨ ਆਉਣ-ਜਾਣ ਲਈ ਦਿੱਤੇ ਗਏ ਹਨ। ਇਸ ਦੌਰਾਨ ਉਸ ਨੂੰ ਕਿਸੇ ਨਾਲ ਵੀ ਮਿਲਣ ਨਹੀਂ ਦਿੱਤਾ ਜਾਵੇਗਾ। ਆਪਣੇ ਆਸ਼ਰਮ ਦੀ ਨਾਬਾਲਗ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਜੋਧਪੁਰ ਦੀ ਕੇਂਦਰੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਲੈ ਕੇ ਅੱਜ ਪੁਲੀਸ ਫਲਾਈਟ ਰਾਹੀਂ ਪੁਣੇ ਪਹੁੰਚੀ। ਆਸਾਰਾਮ ਦਾ ਇਲਾਜ ਪੁਣੇ ਦੇ ਮਾਧਵਬਾਗ ਆਯੁਰਵੈਦਿਕ ਹਸਪਤਾਲ ’ਚ ਕੀਤਾ ਜਾਵੇਗਾ। -ਏਜੰਸੀ
Advertisement
Advertisement
Advertisement