ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਾਖੇੜਾ ਮਾਈਨਰ: ਮੁੜ ਨਿਰਮਾਣ ਡਿਜ਼ਾਈਨ ’ਚ ਬੇਨਿਯਮੀਆਂ

07:30 AM Jun 20, 2024 IST

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 19 ਜੂਨ
ਸਿੰਜਾਈ ਵਿਭਾਗ ਵੱਲੋਂ ਆਸਾਖੇੜਾ ਮਾਈਨਰ ਦੇ ਮੁੜ ਨਿਰਮਾਣ ਡਿਜ਼ਾਈਨ ’ਚ ਬੇਨਿਯਮੀਆਂ ਹੋਣ ਕਰਕੇ ਕਿਸਾਨ ਸੰਘਰਸ਼ ਦੇ ਰਾਹ ਪੈ ਗਏ ਹਨ। ਪਿੰਡ ਚੌਟਾਲਾ ਦੇ ਕਿਸਾਨਾਂ ਨੇ ਠੇਕੇਦਾਰ ਅਤੇ ਵਿਭਾਗ ’ਤੇ ਮਾਈਨਰ ਦੀ ਫਾਲ (ਠੋਕਰ) ਦਾ ਸਾਇਜ਼ ਘੱਟ ਕਰਨ ਦੇ ਦੋਸ਼ ਲਾਏ ਹਨ। ਪਿੰਡ ਚੌਟਾਲਾ ਦੇ ਕਿਸਾਨ ਆਸਾਖੇੜਾ ਮਾਈਨਰ ਦੀ ਬੁਰਜੀ ਨੰਬਰ 42000 (ਚੌਟਾਲਾ ਟੇਲ) ’ਤੇ ਧਰਨਾ ਲਾ ਕੇ ਬੈਠ ਗਏ ਹਨ। ਕਿਸਾਨਾਂ ਦਾ ਦੋਸ਼ ਹੈ ਦੀ ਮੁੜ ਨਿਰਮਾਣ ਵਿੱਚ ਬੁਰਜੀ ਨੰਬਰ 33000 ’ਤੇ 22 ਇੰਚ ਚੌੜੇ ਫਾਲ (ਠੋਕਰ) ਨੂੰ ਕਰੀਬ 7 ਇੰਚ ਘੱਟ ਕਰਕੇ ਸਿਰਫ਼ 15 ਇੰਚ ਕਰ ਦਿੱਤਾ ਗਿਆ ਹੈ ਜਿਸ ਨਾਲ ਪਾਣੀ ਆਮਦ ਦੀ ਮਾਤਰਾ ’ਚ ਭਾਰੀ ਕਮੀ ਆਵੇਗੀ ਅਤੇ ਵਿਭਾਗੀ ਲਾਪਰਵਾਹੀ ਕਾਰਨ ਚੌਟਾਲਾ ਟੇਲ ਦਾ ਕਰੀਬ 2250 ਏਕੜ ਸਿੰਜਾਈ ਰਕਬਾ ਪ੍ਰਭਾਵਿਤ ਹੋਵੇਗਾ।
ਪਿੰਡ ਚੌਟਾਲਾ ਵਾਸੀ ਪ੍ਰਹਿਲਾਦ ਸਿੰਘ ਦੀ ਅਗਵਾਈ ਹੇਠ ਕਈ ਦਰਜਨ ਕਿਸਾਨ ਧਰਨਾ ਲਗਾ ਕੇ ਬੈਠੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕਿਸਾਨਾਂ ਨੇ ਸੰਕੇਤਕ ਧਰਨਾ ਦੇ ਕੇ ਸਿੰਜਾਈ ਵਿਭਾਗ ਨੂੰ ਗੰਭੀਰ ਖਾਮੀ ਪ੍ਰਤੀ ਰੋ ਪ੍ਰਗਟਾਇਆ ਸੀ। ਪ੍ਰਹਿਲਾਦ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਦੀ ਸਿੰਜਾਈ ਵਿਭਾਗ ਨੇ ਵਗੈਰ ਫਿਜ਼ੀਕਲ ਜਾਂਚ ਦੇ ਮਾਈਨਰ ਦਾ ਡਿਜ਼ਾਈਨ ਬਣਾ ਦਿੱਤਾ। ਵਿਭਾਗੀ ਲਾਪਰਵਾਹੀ ਉਨ੍ਹਾਂ ਨੂੰ ਕਈ ਦਹਾਕਿਆਂ ਤੱਕ ਭੁਗਤਣੀ ਪਵੇਗੀ ਅਤੇ ਟੇਲ ‘ਤੇ ਸਥਿਤ ਉਨ੍ਹਾਂ ਦੇ ਖੇਤ ਹੋਰ ਪਾਣੀ ਘੱਟ ਹੋਣ ਨਾਲ ਬੰਜਰ ਹੋ ਜਾਣਗੇ। ਕਿਸਾਨਾਂ ਦੇ ਧਰਨੇ ਮੌਕੇ ਸਿੰਚਾਈ ਵਿਭਾਗ ਦੇ ਐਸਡੀਓ ਮੁਕੇਸ਼ ਸੁਧਾਰ ਅਤੇ ਜੇਈ ਵੀ ਪੁੱਜੇ ਹੋਏ ਸਨ। ਆਸਾਖੇੜਾ ਮਾਈਨਰ ਮੁੜ ਨਿਰਮਾਣ ‘ਚ ਬੇਨਿਯਮੀਆਂ ਬਾਰੇ ਜਜਪਾ ਦੇ ਜਨਰਲ ਸਕੱਤਰ ਦਿਗਵਿਜੈ ਚੌਟਾਲਾ ਨੇ ਸਿੰਜਾਈ ਵਿਭਾਗ ਦੇ ਨਿਗਰਾਣ ਇੰਜਨੀਅਰ ਨਾਲ ਫੋਨ ‘ਤੇ ਰਾਬਤਾ ਬਣਾਇਆ ਅਤੇ ਉਨ੍ਹਾਂ ਨੂੰ ਕਿਸਾਨਾਂ ਦੀ ਬੁਨਿਆਦੀ ਦਿੱਕਤਾਂ ਨੂੰ ਤੁਰੰਤ ਦੂਰ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨਿਗਰਾਨ ਇੰਜਨੀਅਰ ਨੂੰ ਮਾਈਨਰ ਦਾ ਮੁੜ ਨਿਰਮਾਣ ਕਿਸਾਨਾਂ ਦੀ ਸਹਿਮਤੀ ਕਰਵਾਉਣ ਲਈ ਆਖਿਆ। ਦਿਗਵਿਜੈ ਚੌਟਾਲਾ ਨੇ ਕਿਹਾ ਦੀ ਜਜਪਾ ਹਮੇਸ਼ਾ ਕਿਸਾਨ ਪੱਖੀ ਹੈ ਅਤੇ ਕਿਸੇ ਹਾਲਤ ‘ਚ ਕਿਸਾਨਾਂ ਦਾ ਅਹਿੱਤ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਇਸ ਮਾਮਲੇੇ ਵਿੱਚ ਵਿਭਾਗ ਦੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਨ੍ਹਾਂ ਨੇ ਬਗੈਰ ਜ਼ਮੀਨੀ ਸਥਿਤੀ ਜਾਣੇ ਬਿਨਾਂ ਡਿਜ਼ਾਈਨ ਤਿਆਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਅਜਿਹੀ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਅਤੇ ਮਾਈਨਰ ਦੇ ਡਿਜ਼ਾਈਨ ਵਿਚ ਸੋਧ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।

Advertisement

ਮਨਜ਼ੂਰਸ਼ੁਦਾ ਡਿਜ਼ਾਈਨ ਤਹਿਤ ਹੋਇਆ ਮਾਈਨਰ ਦਾ ਨਿਰਮਾਣ: ਐੱਸਡੀਓ

ਸਿੰਜਾਈ ਵਿਭਾਗ ਸਬ-ਡਿਜ਼ੀਵਨ ਡੱਬਵਾਲੀ ਦੇ ਕਾਰਜਕਾਰੀ ਐਸਡੀਓ ਮੁਕੇਸ਼ ਸੁਧਾਰ ਦਾ ਕਹਿਣਾ ਸੀ ਕਿ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਡਿਜ਼ਾਈਨ ਤਹਿਤ ਮਾਈਨਰ ਨੂੰ ਬਣਾਇਆ ਗਿਆ ਹੈ। ਮਾਈਨਰ ਨੂੰ ਬ੍ਰਿੱਕ ਲਾਇਨਿੰਗ ਤੋਂ ਸੀਮਿੰਟਿਡ ਕੀਤਾ ਗਿਆ ਹੈ। ਕਿਸਾਨਾਂ ਦੇ ਖੇਤਾਂ ‘ਚ ਪਾਣੀ ਵਿੱਚ ਕੋਈ ਕਮੀ ਨਹੀਂ ਆਵੇਗੀ। ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ, ਮਾਮਲੇ ‘ਤੇ ਉਸੇ ਪੱਧਰ ਕਾਰਵਾਈ ਹੋਣੀ ਹੈ।

Advertisement
Advertisement