ਸਪਲਾਈ ਵਧਣ ਨਾਲ ਟਮਾਟਰਾਂ ਦਾ ਭਾਅ ਘਟਿਆ
09:57 AM Aug 19, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਗਸਤ
ਡੇਢ ਮਹੀਨਾ ਪਹਿਲਾਂ ਤੱਕ 250 ਤੋਂ 300 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ 80 ਤੋਂ 60 ਰੁਪਏ ਪ੍ਰਤੀ ਕਿਲੋ ’ਤੇ ਆ ਗਿਆ ਹੈ। ਇਸ ਤੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸਬਜ਼ੀ ਮੰਡੀ ’ਚ ਬੰਗਲੁਰੂ ਤੇ ਸ਼ਿਮਲਾ ਤੋਂ ਟਮਾਟਰ ਚੰਗੀ ਗਿਣਤੀ ’ਚ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਹੁਣ ਔਰੰਗਾਬਾਦ ਦੇ ਟਮਾਟਰ ਵੀ ਮਿਲਦੇ ਹਨ। ਇਸ ਕਾਰਨ ਟਮਾਟਰਾਂ ਦੇ ਭਾਅ ਹੇਠਾਂ ਆ ਗਏ ਹਨ ਤੇ ਇਸ ਦੇ ਨਾਲ ਹੀ ਸਬਜ਼ੀ ਮੰਡੀ ਦੀਆਂ ਦੁਕਾਨਾਂ ’ਤੇ ਟਮਾਟਰਾਂ ਦੀ ਆਮਦ ਦੇਖਣ ਨੂੰ ਮਿਲ ਰਹੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਮਾਲ ਦੀ ਆਮਦ ਪ੍ਰਭਾਵਿਤ ਹੋਈ ਤੇ ਸੜਕੀ ਆਵਾਜਾਈ ਵਿੱਚ ਵਿਘਨ ਪਿਆ। ਹੁਣ ਮੌਸਮ ਸੁਧਰ ਰਿਹਾ ਹੈ ਤੇ ਮਾਲ ਆਉਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਕੀਮਤਾਂ ਹੋਰ ਹੇਠਾਂ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸ਼ਿਮਲਾ ਤੋਂ ਆਉਣ ਵਾਲਾ ਟਮਾਟਰ 150 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਸੀ।
Advertisement
Advertisement