For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਸਰਕਾਰ ਬਣਦਿਆਂ ਹੀ ਐੱਮਐੱਸਪੀ ਦਾ ਕਾਨੂੰਨ ਬਣੇਗਾ: ਡਾ. ਅਮਰ ਸਿੰਘ

10:50 AM May 01, 2024 IST
ਕਾਂਗਰਸ ਸਰਕਾਰ ਬਣਦਿਆਂ ਹੀ ਐੱਮਐੱਸਪੀ ਦਾ ਕਾਨੂੰਨ ਬਣੇਗਾ  ਡਾ  ਅਮਰ ਸਿੰਘ
ਪਿੰਡ ਜੱਟਪੁਰਾ ਵਿੱਚ ਡਾ. ਅਮਰ ਸਿੰਘ ਦਾ ਸਵਾਗਤ ਕਰਦੇ ਪਿੰਡ ਵਾਸੀ ਅਤੇ ਕਾਂਗਰਸੀ ਆਗੂ।
Advertisement

ਸੰਤੋਖ ਗਿੱਲ
ਰਾਏਕੋਟ, 30 ਅਪਰੈਲ
ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਚੋਣ ਪ੍ਰਚਾਰ ਦੇ ਪਹਿਲੇ ਗੇੜ ਵਿੱਚ ਰਾਏਕੋਟ ਵਿਧਾਨ ਸਭਾ ਹਲਕੇ ਦੇ ਦਰਜਨ ਤੋਂ ਵਧੇਰੇ ਪਿੰਡਾਂ ਵਿੱਚ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਬਣਦੇ ਸਾਰ ਸਭ ਫ਼ਸਲਾਂ ਦੇ ਘੱਟ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਾਂਗਰਸ ਪਾਰਟੀ ਦੇ ਨਿਆਂ-ਪੱਤਰ ਨੂੰ ਯੁੱਗ ਪਲਟਾਊ ਦਸਤਾਵੇਜ਼ ਦੱਸਿਆ ਅਤੇ ਕਿਹਾ ਕਿ ਗ਼ਰੀਬ ਪਰਿਵਾਰ ਦੀ ਮੁਖੀ ਔਰਤ ਨੂੰ ਸਾਲ ਦੇ ਇੱਕ ਲੱਖ ਰੁਪਏ ਅਤੇ ਨੌਜਵਾਨਾਂ ਨੂੰ ਸਿਖਲਾਈ ਦੌਰਾਨ ਇੱਕ ਲੱਖ ਰੁਪਏ ਸਾਲਾਨਾ ਵਜ਼ੀਫ਼ੇ ਦੀ ਗਾਰੰਟੀ ਦਾ ਕਾਨੂੰਨ ਵੀ ਬਣਾਇਆ ਜਾਵੇਗਾ। ਉਨ੍ਹਾਂ ਦੇਸ਼ ਦੇ ਸੰਵਿਧਾਨ ਨੂੰ ਬਦਲ ਦੇਣ ਅਤੇ ਰਾਖਵਾਂਕਰਨ ਖ਼ਤਮ ਕਰਨ ਲਈ ਕਾਹਲੀ ਪਈ ਕੇਂਦਰ ਦੀ ਮੋਦੀ ਸਰਕਾਰ ਨੂੰ ਗੱਦੀ ਤੋਂ ਲਾਹ ਦੇਣ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ।
ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਜੱਟਪੁਰਾ, ਝੋਰੜਾਂ, ਅੱਚਰਵਾਲ, ਫੇਰੂਰਾਈ, ਚੱਕ ਭਾਈਕਾ, ਨੱਥੋਵਾਲ, ਰਾਮਗੜ੍ਹ ਸਿਵੀਆ, ਬੋਪਾਰਾਏ ਖ਼ੁਰਦ, ਧੂਰਕੋਟ, ਕਾਲਸਾਂ, ਦੱਧਾਹੂਰ ਅਤੇ ਜਲਾਦੀਵਾਲ ਸਮੇਤ ਰਾਏਕੋਟ ਸ਼ਹਿਰ ਦੇ ਜੈਨ ਮੁਹੱਲੇ ਵਿੱਚ ਵੀ ਚੋਣ ਰੈਲੀਆਂ ਕੀਤੀਆਂ। ਇਸ ਮੌਕੇ ਸੀਨੀਅਰ ਯੂਥ ਕਾਂਗਰਸ ਆਗੂ ਕਾਮਿਲ ਅਮਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਈ ਸਿਰਕੱਢ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਆਮ ਲੋਕ ਮੌਜੂਦ ਸਨ।

Advertisement

Advertisement
Author Image

Advertisement
Advertisement
×