ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਪੈਂਦਿਆਂ ਹੀ ਕੋਆਪਰੇਟਿਵ ਬੈਂਕ ਅੱਗੇ ਭਰ ਜਾਂਦਾ ਹੈ ਪਾਣੀ

09:07 AM Jul 07, 2024 IST
ਬਨੂੜ ਦੇ ਐੱਮਸੀ ਰੋਡ ’ਤੇ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਲੋਕ।

ਕਰਮਜੀਤ ਸਿੰਘ ਚਿੱਲਾ
ਬਨੂੜ, 6 ਜੁਲਾਈ
ਬਨੂੜ ਦੀ ਐੱਮਸੀ ਰੋਡ ’ਤੇ ਸਥਿਤ ਕੋਆਪਰੇਟਿਵ ਬੈਂਕ ਦੀ ਬਰਾਂਚ ਅੱਗੇ ਪੈਂਦੀ ਸੜਕ ਉੱਤੇ ਥੋੜ੍ਹਾ ਜਿਹਾ ਮੀਂਹ ਪੈਂਦਿਆਂ ਹੀ ਪਾਣੀ ਭਰ ਜਾਂਦਾ ਹੈ। ਇਸ ਨਾਲ ਗਾਹਕਾਂ ਦਾ ਬੈਂਕ ਵਿੱਚ ਦਾਖ਼ਲਾ ਬੰਦ ਹੋ ਜਾਂਦਾ ਹੈ। ਜ਼ਿਆਦਾ ਮੀਂਹ ਪੈਣ ਦੀ ਸੂਰਤ ਵਿੱਚ ਬੈਂਕ ਦੇ ਅੰਦਰ ਵੀ ਪਾਣੀ ਭਰ ਜਾਂਦਾ ਹੈ। ਬੈਂਕ ਅੱਗੇ ਭਰਦੇ ਪਾਣੀ ਤੋਂ ਬੈਂਕ ਆਉਣ ਵਾਲੇ ਕਿਸਾਨ ਅਤੇ ਹੋਰ ਗਾਹਕ ਬਹੁਤ ਪ੍ਰੇਸ਼ਾਨ ਹਨ।
ਅੱਜ ਸਵੇਰੇ ਪਈ ਬਾਰਿਸ਼ ਦੌਰਾਨ ਐੱਮਸੀ ਰੋਡ ਦੀ ਸਮੁੱਚੀ ਸੜਕ ਉੱਤੇ ਦੋ ਤੋਂ ਢਾਈ ਫੁੱਟ ਪਾਣੀ ਜਮ੍ਹਾਂ ਹੋ ਗਿਆ। ਪਾਣੀ ਬੈਂਕ ਦੇ ਮੁੱਖ ਦਰਵਾਜ਼ੇ ਤੱਕ ਵੀ ਪਹੁੰਚ ਗਿਆ ਅਤੇ ਕਾਫ਼ੀ ਦੇਰ ਬੈਂਕ ਵਿੱਚ ਗਾਹਕਾਂ ਦੀ ਆਮਦ ਵੀ ਬੰਦ ਰਹੀ। ਐੱਮਸੀ ਰੋਡ ਦੀਆਂ ਕਈਂ ਦੁਕਾਨਾਂ ਵਿੱਚ ਵੀ ਮੀਂਹ ਦਾ ਪਾਣੀ ਭਰ ਗਿਆ। ਕਈਂ ਦੁਕਾਨਦਾਰਾਂ ਨੇ ਦੱਸਿਆ ਕਿ ਭਾਵੇਂ ਉੱਤੇ ਦਰਵਾਜ਼ਿਆਂ ਉੱਤੇ ਪਾਣੀ ਰੋਕਣ ਦੋ ਤੋਂ ਤਿੰਨ-ਤਿੰਨ ਫੁੱਟ ਉੱਚੀਆਂ ਰੋਕਾਂ ਵੀ ਬਣਾਈਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਪਾਣੀ ਦੁਕਾਨਾਂ ਦੇ ਅੰਦਰ ਆ ਜਾਂਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਐਮਸੀ ਰੋਡ ਉੱਤੋਂ ਅੱਧੇ ਤੋਂ ਵੱਧ ਸ਼ਹਿਰ ਦੇ ਬਰਸਾਤੀ ਪਾਣੀ ਦਾ ਨਿਕਾਸ ਹੁੰਦਾ ਹੈ ਪਰ ਕੌਮੀ ਮਾਰਗ ਨੇੜੇ ਜਾ ਕੇ ਪਾਣੀ ਦਾ ਨਿਕਾਸ ਰੁਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਵੀ ਧਿਆਨ ਵਿੱਚ ਲਿਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਨਗਰ ਕੌਂਸਲ ਵੱਲੋਂ ਇਸ ਪਾਣੀ ਨੂੰ ਪੰਪ ਲਗਾ ਕੇ ਕਢਾ ਦਿੱਤਾ ਜਾਂਦਾ ਹੈ ਪਰ ਇਸ ਦਾ ਸਥਾਈ ਹੱਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕੌਂਸਲ ਤੋਂ ਮੰਗ ਕੀਤੀ ਕਿ ਪਾਣੀ ਦੇ ਨਿਕਾਸ ਲਈ ਪਾਈਪ ਦੱਬਣ ਵਾਲਾ ਪ੍ਰਾਜੈਕਟ ਤੁਰੰਤ ਚਾਲੂ ਕਰਾਇਆ ਜਾਵੇ।

Advertisement

ਬੈਂਕ ਬਰਾਂਚ ਦੀ ਥਾਂ ਬਦਲਣ ਲਈ ਕਈਂ ਵਾਰ ਲਿਖ ਚੁੱਕੇ ਹਾਂ: ਡਾਇਰੈਕਟਰ

ਕੋਆਪਰੇਟਿਵ ਬੈਂਕ ਦੇ ਬਨੂੜ ਜ਼ੋਨ ਦੇ ਡਾਇਰੈਕਟਰ ਲਖਵੀਰ ਸਿੰਘ ਟਿੰਕੂ ਖਟੜਾ ਨੇ ਦੱਸਿਆ ਕਿ ਬੈਂਕ ਦੇ ਅੱਗੇ ਪਾਣੀ ਭਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਬੈਂਕ ਬਰਾਂਚ ਦੀ ਥਾਂ ਬਦਲਣ ਸਬੰਧੀ ਮਤਾ ਪਾਇਆ ਜਾ ਚੁੱਕਾ ਹੈ ਤੇ ਨਵੀਂ ਥਾਂ ਸਬੰਧੀ ਕੁਟੇਸ਼ਨਾਂ ਵੀ ਲਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੰਨਜ਼ੂਰੀ ਮਿਲਦਿਆਂ ਹੀ ਬੈਂਕ ਦੀ ਬਰਾਂਚ ਇੱਥੋਂ ਯੋਗ ਥਾਂ ਉੱਤੇ ਬਦਲ ਦਿੱਤੀ ਜਾਵੇਗੀ ਤਾਂ ਕਿ ਕਿਸਾਨਾਂ ਅਤੇ ਗਾਹਕਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ।

Advertisement
Advertisement