For the best experience, open
https://m.punjabitribuneonline.com
on your mobile browser.
Advertisement

ਏ ਐੱਸ ਮੈਨੇਜਮੈਂਟ ਚੋਣ: ਵਿਜੈ ਡਾਇਮੰਡ ਪ੍ਰਧਾਨ ਅਤੇ ਰਾਜੇਸ਼ ਡਾਲੀ ਸਕੱਤਰ ਬਣੇ

07:26 AM Sep 08, 2024 IST
ਏ ਐੱਸ ਮੈਨੇਜਮੈਂਟ ਚੋਣ  ਵਿਜੈ ਡਾਇਮੰਡ ਪ੍ਰਧਾਨ ਅਤੇ ਰਾਜੇਸ਼ ਡਾਲੀ ਸਕੱਤਰ ਬਣੇ
ਏ.ਐਸ ਮੈਨੇਜਮੈਂਟ ਕਮੇਟੀ ਦੇ ਨਵੇਂ ਚੁਣੇ ਅਹੁਦੇਦਾਰ ਖੁਸ਼ੀ ਪ੍ਰਗਟ ਕਰਦੇ ਹੋਏ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਸਤੰਬਰ
ਇੱਥੋਂ ਦੇ ਸੱਤ ਸਕੂਲ ਤੇ ਕਾਲਜ ਚਲਾਉਣ ਵਾਲੀ 112 ਸਾਲ ਪੁਰਾਣੀ ਸੰਸਥਾ ਏ ਐੱਸ ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੀਆਂ ਚੋਣਾਂ ਵਿੱਚ ਜੇਤੂ ਭਾਜਪਾ ਦਾ ਕਬਜ਼ਾ ਹੋ ਚੁੱਕਾ ਹੈ। ਇਨ੍ਹਾਂ ਚੋਣਾਂ ਵਿੱਚ ਭਾਜਪਾ ਪੱਖੀ ਪੈਨਲ ਨੂੰ 10, ਕਾਂਗਰਸ ਨੂੰ 9 ਅਤੇ ਆਮ ਆਦਮੀ ਪਾਰਟੀ ਦੀ ਇਕਲੌਤੀ ਮਹਿਲਾ ਕਵਿਤਾ ਗੁਪਤਾ ਜੇਤੂ ਰਹੀ ਸੀ। ਅੱਜ ਮੁੱਖ ਚੋਣ ਅਧਿਕਾਰੀ ਅਤੇ ਏਐੱਸ ਕਾਲਜ ਦੇ ਪ੍ਰਿੰਸੀਪਲ ਕੇ ਕੇ ਸ਼ਰਮਾ ਦੀ ਅਗਵਾਈ ਹੇਠਾਂ ਪ੍ਰਬੰਧਕ ਅਧਿਕਾਰੀਆਂ ਦੀ ਚੋਣ ਕੀਤੀ ਗਈ ਜਿਸ ਤੋਂ ਪਹਿਲਾ ਭਾਜਪਾ ਪੱਖੀ ਪੈਨਲ ਦੀ ਕੋਰ ਕਮੇਟੀ ਜਿਸ ਵਿੱਚ ਡਾ. ਸੁਮੇਸ਼ ਬੱਤਾ, ਡਾ. ਅਸ਼ਵਨੀ ਬਾਂਸਲ ਅਤੇ ਜਸਪਾਲ ਲੋਟੇ ਨੇ ਮੰਗ ਪੱਤਰ ਦੇ ਕੇ ਭਾਜਪਾ ਪੱਖੀ ਪੈਨਲ ਦੇ ਤੈਅ ਕੀਤੇ ਅਹੁਦੇਦਾਰਾਂ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ।
ਇਸ ਦੌਰਾਨ ਭਾਜਪਾ ਪੱਖੀ ਪੈਨਲ ਵਿੱਚ ਸਭ ਤੋਂ ਸੀਨੀਅਰ ਮੈਂਬਰ ਵਿਜੈ ਡਾਇਮੰਡ ਪ੍ਰਧਾਨ, ਜਤਿੰਦਰ ਦੇਵਗਨ ਮੀਤ ਪ੍ਰਧਾਨ, ਰਾਜੇਸ਼ ਡਾਲੀ ਜਨਰਲ ਸਕੱਤਰ, ਸੰਜੀਵ ਧਮੀਜਾ ਇੰਟਰਨਲ ਆਡੀਟਰ, ਅਜੇ ਸੂਦ ਏ ਐੱਸ ਕਾਲਜ ਸਕੱਤਰ, ਸੁਬੋਧ ਮਿੱਤਲ ਏ ਐੱਸ ਕਾਲਜ ਆਫ਼ ਐਜੂਕੇਸ਼ਨ ਸਕੱਤਰ, ਰਮਰੀਸ਼ ਵਿਜ ਏ ਐੱਸ ਕਾਲਜ ਆਫ਼ ਇੰਸਟੀਚਿਊਟ ਸਕੱਤਰ, ਮੋਹਿਤ ਗੋਇਲ ਏ ਐੱਸ ਸੀਨੀਅਰ ਸੈਕੰਡਰੀ ਸਕੂਲ ਮੈਨੇਜਰ, ਮਨੀਸ਼ ਭਾਂਬਰੀ ਏ ਐੱਸ ਮਾਡਰਨ ਸਕੂਲ ਸਕੱਤਰ, ਸ਼ਿਵਮ ਬੇਦੀ ਐੱਮਜੀਸੀਏਐੱਸ ਮਾਡਰਨ ਹਾਈ ਸਕੂਲ ਮੈਨੇਜਰ ਅਤੇ ‘ਆਪ’ ਦੀ ਜੇਤੂ ਕਵਿਤਾ ਗੁਪਤਾ ਏ ਐੱਸ ਕਾਲਜ ਫਾਰ ਵਿਮੈੱਨ ਸਕੱਤਰ ਚੁਣੀ ਗਈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਡਾਇਮੰਡ ਨੇ ਕਿਹਾ ਕਿ ਉਹ ਵਿੱਦਿਅਕ ਸੰਸਥਾਵਾਂ ਦੀ ਭਲਾਈ ਲਈ ਕੰਮ ਕਰਨਗੇ।
ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਮੈਨੇਜਮੈਂਟ ਦੀ ਚੋਣ ਵਿੱਚ ਭਾਜਪਾ ਤੇ ‘ਆਪ’ ਪਾਰਟੀ ਦਾ ਗੱਠਜੋੜ ਸਾਹਮਣੇ ਆਇਆ ਹੈ। ਮਹਿਲਾ ਨੂੰ ਅਹੁਦਾ ਦੇਣ ਦੀ ਭਾਜਪਾ ਦੀ ਗੱਲ ਸਿਰਫ਼ ਰਾਜਨੀਤੀ ਤੋਂ ਪ੍ਰੇਰਿਤ ਹੈ। ‘ਆਪ’ ਤੇ ਭਾਜਪਾ ਦੇ ਗੁਪਤ ਸਮਝੌਤੇ ਦੇ ਬਾਵਜੂਦ ਸ਼ਹਿਰ ਵਾਸੀਆਂ ਵੱਲੋਂ 27 ਵਿੱਚੋਂ 11 ਮੈਂਬਰਾਂ ਨੂੰ ਚੁਣਿਆ ਗਿਆ ਜਦੋਂਕਿ ਕਾਂਗਰਸ ਪਾਰਟੀ ਦੇ 16 ਵਿੱਚੋਂ 9 ਮੈਂਬਰ ਚੁਣੇ ਗਏ। ਸ੍ਰੀ ਕੋਟਲੀ ਨੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਤੋਂ ਸਵਾਲ ਕੀਤਾ ਕਿ ਉਹ ਦੋਸ਼ ਲਾ ਰਹੇ ਸਨ ਕਿ ਕਾਂਗਰਸ ਤੇ ਭਾਜਪਾ ਆਪਸ ਵਿੱਚ ਰਲੇ ਹੋਏ ਹਨ ਜਦੋਂਕਿ ਅੱਜ ਸਾਬਤ ਹੋ ਗਿਆ ਹੈ ਕਿ ਇਨ੍ਹਾਂ ਵੱਲੋਂ ਵੋਟਰਾਂ ਦੀਆਂ ਭਾਵਨਾਵਾਂ ਨਾਲ ਧੋਖਾ ਕੀਤਾ ਗਿਆ ਹੈ ਜਿਸ ਦਾ ਵਿਧਾਇਕ ਸੌਂਦ ਨੂੰ ਜਲਦ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

Advertisement

Advertisement
Advertisement
Author Image

Advertisement