For the best experience, open
https://m.punjabitribuneonline.com
on your mobile browser.
Advertisement

ਜਦੋਂ ਤੱਕ ਆਈਪੀਐੱਲ ਖੇਡਾਂਗਾ, RCB ਲਈ ਹੀ ਖੇਡਾਂਗਾ: ਕੋਹਲੀ

10:35 AM Jun 04, 2025 IST
ਜਦੋਂ ਤੱਕ ਆਈਪੀਐੱਲ ਖੇਡਾਂਗਾ  rcb ਲਈ ਹੀ ਖੇਡਾਂਗਾ  ਕੋਹਲੀ
AppleMark
Advertisement

ਅਹਿਮਦਾਬਾਦ, 4 ਜੂਨ

Advertisement

ਜੋਸ਼ ਹੇਜ਼ਲਵੁੱਡ ਨੇ 20ਵੇਂ ਓਵਰ ਦੀ ਦੂਜੀ ਗੇਂਦ ਸੁੱਟੀ ਤਾਂ ਕੋਹਲੀ ਦੀਆਂ ਅੱਖਾਂ ਭਰ ਆਈਆਂ। ਕੋਹਲੀ ਨੂੰ ਮੋਟੇਰਾ ਦੀ ਪਿੱਚ ਨੂੰ ਚੁੰਮਦੇ ਦੇਖ ਉਨ੍ਹਾਂ ਦੇ ਪ੍ਰਸ਼ੰਸਕ ਵੀ ਆਪਣੇ ਖ਼ੁਸ਼ੀ ਦੇ ਹੰਝੂਆਂ ਨੂੰ ਨਹੀਂ ਰੋਕ ਸਕੇ। ਆਈਪੀਐੱਲ ਇਸ ਵਰ੍ਹੇ 18 ਸਾਲ ਦਾ ਹੋ ਗਿਆ ਤੇ ਇਸ ਖਿਤਾਬ ਨਾਲ ਕੋਹਲੀ ਦਾ ਕੱਦ ਕੁਝ ਹੋਰ ਵੱਧ ਗਿਆ ਹੈ। ਉਂਝ ਕੋਹਲੀ ਨੇ ਸਾਫ਼ ਕਰ ਦਿੱਤਾ ਕਿ ਉਹ ਜਦੋਂ ਤੱਕ ਆਈਪੀਐੱਲ ਵਿਚ ਹੈ, ਰੌਇਲ ਚੈਲੇਂਜਰਜ਼ ਬੰਗਲੂਰੂ ਲਈ ਹੀ ਖੇਡੇਗਾ।

Advertisement
Advertisement

ਕੋਹਲੀ ਨੇ ਮੈਚ ਜਿੱਤਣ ਮਗਰੋਂ ਕਿਹਾ, ‘‘ਇਹ ਟੀਮ ਓਨੀ ਹੀ ਪ੍ਰਸ਼ੰਸਕਾਂ ਦੀ ਹੈ, ਜਿੰਨੀ ਕਿ ਟੀਮ ਦੀ। 18 ਸਾਲ ਦਾ ਲੰਮਾ ਸਮਾਂ। ਮੈਂ ਆਪਣੀ ਜਵਾਨੀ, ਟਾਈਮ ਤੇ ਤਜਰਬਾ ਸਭ ਕੁਝ ਇਸ ਟੀਮ ਨੂੰ ਦਿੱਤਾ। ਮੈਂ ਹਰ ਸੀਜ਼ਨ ਵਿਚ ਜਿੱਤਣ ਦੀ ਕੋਸ਼ਿਸ਼ ਕੀਤੀ। ਮੇਰੇ ਕੋਲ ਜੋ ਵੀ ਸੀ, ਮੈਂ ਦਿੱਤਾ।’’

ਫਾਈਨਲ ਮਗਰੋਂ ਕੋਹਲੀ ਨੇ ਆਪਣੀ ਅਦਾਕਾਰ ਪਤਨੀ ਅਨੁਸ਼ਕਾ ਨੂੰ ਗਲੇ ਲਾਇਆ। ਉਨ੍ਹਾਂ ਕਿਹਾ, ‘‘ਆਖਿਰ ਨੂੰ ਖਿਤਾਬ ਜਿੱਤਣਾ ਸ਼ਾਨਦਾਰ ਤਜਰਬਾ ਹੈ। ਕਦੇ ਸੋਚਿਆ ਨਹੀਂ ਸੀ ਕਿ ਇਹ ਦਿਨ ਆਏਗਾ। ਆਖਰੀ ਗੇਂਦ ਸੁੱਟੇ ਜਾਣ ਵੇਲੇ ਮੈਂ ਬਹੁਤ ਭਾਵੁਕ ਹੋ ਗਿਆ ਸੀ। ਮੈਂ ਆਪਣੀ ਪੂਰੀ ਤਾਕਤ ਲਾ ਦਿੱਤੀ ਸੀ ਤੇ ਇਹ ਬਹੁਤ ਵਧੀਆ ਅਹਿਸਾਸ ਹੈ।’’

ਕੋਹਲੀ ਨੇ ਆਪਣੇ ਜਿਗਰੀ ਦੋਸਤ ਤੇ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਏਬੀ ਡਿਵਿਲੀਅਰਜ਼ ਬਾਰੇ ਕਿਹਾ, ‘‘ਏਬੀਡੀ ਨੇ ਜੋ ਇਸ ਟੀਮ ਲਈ ਕੀਤਾ, ਉਹ ਬਹੁਤ ਵਧੀਆ ਹੈ। ਮੈਂ ਉਸ ਨੂੰ ਕਿਹਾ ਕਿ ਇਹ ਜਿੱਤ ਓਨੀ ਹੀ ਉਸ ਦੀ ਹੈ, ਜਿੰਨੀ ਸਾਡੀ।’’

ਕੁਮੈਂਟੇਟਰ ਮੈਥਿਊ ਹੇਡਨ ਨੇ ਜਦੋਂ ਕੋਹਲੀ ਨੂੰ ਪੁੱਛਿਆ ਉਹ ਇਕ ਰੋਜ਼ਾ ਵਿਸ਼ਵ ਕੱਪ, ਟੀ20 ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫ਼ੀ ਜਿੱਤਣ ਮਗਰੋਂ ਇਸ ਖਿਤਾਬ ਨੂੰ ਕਿੱਥੇ ਰੱਖਦੇ ਹਨ ਤਾਂ ਕੋਹਲੀ ਨੇ ਕਿਹਾ, ‘‘ਇਹ ਵੀ ਉੱਤੇ ਹੈ। ਮੈਂ ਪਿਛਲੇ 18 ਸਾਲਾਂ ਵਿਚ ਇਸ ਟੀਮ ਨੂੰ ਸਭ ਕੁਝ ਦਿੱਤਾ। ਇਸ ਟੀਮ ਦੇ ਨਾਲ ਵੀ ਰਿਹਾ। ਮੈਂ ਟੀਮ ਦੇ ਨਾਲ ਰਿਹਾ ਤੇ ਟੀਮ ਮੇਰੇ ਨਾਲ। ਮੈਂ ਹਮੇਸ਼ਾ ਇਸ ਟੀਮ ਨਾਲ ਜਿੱਤਣ ਦਾ ਸੁਪਨਾ ਦੇਖਿਆ ਸੀ। ਮੇਰਾ ਦਿਲ ਬੰਗਲੂਰੂ ਵਿਚ ਹੈ ਤੇ ਰੂਹ ਵੀ। ਮੈਂ ਜਦੋਂ ਤੱਕ ਆਈਪੀਐੱਲ ਖੇਡਾਂਗਾ ਬੰਗਲੂਰੂ ਲਈ ਹੀ ਖੇਡਾਂਗਾ।’’ -ਪੀਟੀਆਈ

Advertisement
Author Image

Advertisement