ਆਰੀਆ ਸਕੂਲ ਨੇ ਜੂਡੋ ’ਚ ਚਾਰ ਸੋਨ ਤਗ਼ਮੇ ਜਿੱਤੇ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਜਨਵਰੀ
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਪੇਅਰਜ ਚੈਂਪੀਅਨਸ਼ਿਪ ਵਿਚ ਚਾਰ ਸੋਨ ਤਗ਼ਮੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।
ਸਕੂਲ ਦੀ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਦੱਸਿਆ ਕਿ ਸਕੂਲ ਦੇ ਪੰਜਵੀਂ ਜਮਾਤ ਦੇ ਹਰਜੋਤ ,ਅੱਠਵੀਂ ਦੇ ਯੁਵਰਾਜ ਨੇ ਅੰਡਰ 14 ਵਿਚ ਸੋਨ ਤਗ਼ਮਾ ਜਿੱਤਿਆ। ਗਿਆਰ੍ਹਵੀਂ ਜਮਾਤ ਦੇ ਵੀਰੇਨ ਨੇ ਕੈਥਲ ਵਿੱਚ ਅੰਡਰ 17 ਵਿਚ ਸੋਨ ਤਗ਼ਮਾ ਤੇ ਬਾਰ੍ਹਵੀਂ ਆਰਟਸ ਦੇ ਵੰਸ਼ ਨੇ ਰੋਹਤਕ ਵਿੱਚ ਅੰਡਰ 21 ਵਿੱਚ ਸੋਨ ਤਗਮਾ ਜਿੱਤਿਆ। ਵੀਰੇਨ ਤੇ ਵੰਸ਼ ਨੇ ਜ਼ਿਲ੍ਹਾ ਪੱਧਰ ’ਤੇ ਜੂਡੋ ਚੈਪੀਂਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਸਾਰੇ ਵਿਦਿਆਰਥੀਆਂ ਦਾ ਅੱਜ ਸਕੂਲ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ।
ਪ੍ਰਿੰਸੀਪਲ ਨੇ ਜੂਡੋ ਕੋਚ ਸ਼ਿਵਾਨੀ ਤੇ ਅਕਾਸ਼ ਨੂੰ ਵੀ ਵਧਾਈ ਦਿੱਤੀ। ਸਕੂਲ ਕੋਆਰਡੀਨੇਟਰ ਪ੍ਰੋਮਿਲਾ ਸ਼ਰਮਾ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।