For the best experience, open
https://m.punjabitribuneonline.com
on your mobile browser.
Advertisement

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਆਟੋ ਚਾਲਕਾਂ ਦੀ ਚਿੰਤਾ: ਗੋਪਾਲ ਰਾਏ

08:57 AM Aug 18, 2024 IST
ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਆਟੋ ਚਾਲਕਾਂ ਦੀ ਚਿੰਤਾ  ਗੋਪਾਲ ਰਾਏ
ਦਿੱਲੀ ਵਿੱਚ ਆਟੋ ਵਿੰਗ ਦੀ ਕਾਨਫਰੰਸ ਦੌਰਾਨ ਗੋਪਾਲ ਰਾਏ ਤੇ ਹੋਰ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਗਸਤ
ਆਮ ਆਦਮੀ ਪਾਰਟੀ ਦਫਤਰ ਵਿੱਚ ਕਰਵਾਈ ਆਟੋ ਵਿੰਗ ਦੀ ਸੂਬਾ ਪੱਧਰੀ ਕਾਨਫਰੰਸ ਦੌਰਾਨ ‘ਆਪ’ ਦੇ ਸੂਬਾ ਕਨਵੀਨਰ ਅਤੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਆਟੋ ਸੰਪਰਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ। 14 ਮੈਂਬਰੀ ਕਮੇਟੀ 20 ਅਗਸਤ ਤੋਂ ਸ਼ੁਰੂ ਹੋਣ ਵਾਲੀ ਇਸ ਮੁਹਿੰਮ ਨੂੰ ਚਲਾਏਗੀ। ਇਸ ਦੌਰਾਨ ਗੋਪਾਲ ਰਾਏ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੇਲ੍ਹ ਤੋਂ ਭੇਜੇ ਗਏ ਸੰਦੇਸ਼ ਨੂੰ ਆਟੋ ਚਾਲਕਾਂ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਵੀ ਆਟੋ ਚਾਲਕਾਂ ਦੀ ਚਿੰਤਾ ਹੈ। ਭਾਜਪਾ ਨੇ ਦਿੱਲੀ ਦੇ ਕੰਮ ਨੂੰ ਰੋਕਣ ਅਤੇ ਦਿੱਲੀ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਜੇਲ੍ਹ ਵਿੱਚ ਡੱਕ ਦਿੱਤਾ ਹੈ, ਪਰ ਉਹ ਕੋਈ ਕੰਮ ਨਹੀਂ ਰੁਕਣ ਦੇਣਗੇ।

Advertisement

Advertisement
Advertisement
Author Image

sukhwinder singh

View all posts

Advertisement