For the best experience, open
https://m.punjabitribuneonline.com
on your mobile browser.
Advertisement

ਅਰੁਣਾਚਲ ਪ੍ਰਦੇਸ਼: ਜ਼ਮੀਨ ਖਿਸਕਣ ਕਾਰਨ ਕੌਮੀ ਰਾਜਮਾਰਗ ਦਾ ਹਿੱਸਾ ਧਸਿਆ

07:43 AM Apr 26, 2024 IST
ਅਰੁਣਾਚਲ ਪ੍ਰਦੇਸ਼  ਜ਼ਮੀਨ ਖਿਸਕਣ ਕਾਰਨ ਕੌਮੀ ਰਾਜਮਾਰਗ ਦਾ ਹਿੱਸਾ ਧਸਿਆ
Advertisement

ਈਟਾਨਗਰ, 25 ਅਪਰੈਲ
ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨਾਲ ਜ਼ਮੀਨ ਖਿਸਕਣ ਕਾਰਨ ਹੁਨਲੀ ਤੇ ਏਨੀਨੀ ਵਿਚਾਲੇ ਨੈਸ਼ਨਲ ਹਾਈਵੇਅ-313 ਦਾ ਇੱਕ ਹਿੱਸਾ ਧਸ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਦਿਬਾਂਗ ਘਾਟੀ ਜ਼ਿਲ੍ਹੇ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਗਿਆ ਹੈ। ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਕਰਨ ਲਈ ਮਜ਼ਦੂਰ ਤੇ ਢੁੱਕਵੀਂ ਮਸ਼ੀਨਰੀ ਕੰਮ ’ਤੇ ਲਾਈ ਹੈ। ਹੇਠਲੀ ਦਿਬਾਂਗ ਘਾਟੀ ’ਚ ਰੋਇੰਗ ਨੂੰ ਭਾਰਤ-ਚੀਨ ਸਰਹੱਦ ਤੋਂ ਕਰੀਬ 83 ਕਿਲੋਮੀਟਰ ਦੂਰ ਏਨੀਨੀ ਨਾਲ ਜੋੜਨ ਵਾਲਾ ਮੁੱਖ ਕੌਮੀ ਰਾਜਮਾਰਗ ਨੁਕਸਾਨਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਜ਼ਮੀਨ ਖਿਸਕਣ ਕਾਰਨ ਦਿਬਾਂਗ ਘਾਟੀ ਜ਼ਿਲ੍ਹਾ ਹੈੱਡਕੁਆਰਟਰ ਹੁਨਲੀ ਤੇ ਏਨੀਨੀ ਵਿਚਾਲੇ ਸੜਕ ਨੁਕਸਾਨੀ ਗਈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×