For the best experience, open
https://m.punjabitribuneonline.com
on your mobile browser.
Advertisement

ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਤੇ ਇਸ ’ਤੇ ਚੀਨ ਦੇ ਦਾਅਵੇ ਦਾ ਵਿਰੋਧ ਕਰਦੇ ਹਾਂ: ਅਮਰੀਕਾ

12:00 PM Mar 21, 2024 IST
ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਤੇ ਇਸ ’ਤੇ ਚੀਨ ਦੇ ਦਾਅਵੇ ਦਾ ਵਿਰੋਧ ਕਰਦੇ ਹਾਂ  ਅਮਰੀਕਾ
Advertisement

ਵਾਸ਼ਿੰਗਟਨ, 21 ਮਾਰਚ
ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਖੇਤਰ ਵਜੋਂ ਮਾਨਤਾ ਦਿੰਦਾ ਹੈ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ ਖੇਤਰੀ ਦਾਅਵੇ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਦੌਰੇ 'ਤੇ ਚੀਨੀ ਫੌਜ ਵੱਲੋਂ ਸੂਬੇ 'ਤੇ ਆਪਣੇ ਦਾਅਵੇ ਨੂੰ ਦੁਹਰਾਉਣ ਤੋਂ ਬਾਅਦ ਅਧਿਕਾਰਤ ਅਮਰੀਕੀ ਬੁਲਾਰੇ ਨੇ ਇਹ ਗੱਲ ਕਹੀ। ਇਸ ਹਫਤੇ ਦੇ ਸ਼ੁਰੂ ਵਿੱਚ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਜਿਜਾਂਗ (ਚੀਨ ਦਾ ਤਿੱਬਤ ਦਾ ਨਾਮ) ਦਾ ਦੱਖਣੀ ਹਿੱਸਾ ਚੀਨ ਦੇ ਖੇਤਰ ਦਾ ਅੰਦਰੂਨੀ ਹਿੱਸਾ ਹੈ। ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਕਹਿਣ ਵਾਲਾ ਚੀਨ ਭਾਰਤੀ ਨੇਤਾਵਾਂ ਦੇ ਇਸ ਸੂਬੇ ਦੇ ਦੌਰਿਆਂ ਦਾ ਵਿਰੋਧ ਕਰਦਾ ਰਿਹਾ ਹੈ। ਚੀਨ ਨੇ ਇਸ ਖੇਤਰ ਦਾ ਨਾਂ ਜਾਂਗਨਾਨ ਵੀ ਰੱਖਿਆ ਹੈ।

Advertisement

Advertisement
Author Image

Advertisement
Advertisement
×