For the best experience, open
https://m.punjabitribuneonline.com
on your mobile browser.
Advertisement

ਅਰੁਣਾਚਲ ਪ੍ਰਦੇਸ਼ ਅਤੇ ਰਾਜਸਥਾਨ ਸਰਕਾਰ ਵੱਲੋਂ ਸਾਬਕਾ ਅਗਨੀਵੀਰਾਂ ਲਈ ਰਾਖਵਾਂ ਕੋਟਾ ਰੱਖਣ ਦਾ ਐਲਾਨ

11:12 AM Jul 27, 2024 IST
ਅਰੁਣਾਚਲ ਪ੍ਰਦੇਸ਼ ਅਤੇ ਰਾਜਸਥਾਨ ਸਰਕਾਰ ਵੱਲੋਂ ਸਾਬਕਾ ਅਗਨੀਵੀਰਾਂ ਲਈ ਰਾਖਵਾਂ ਕੋਟਾ ਰੱਖਣ ਦਾ ਐਲਾਨ
ਫਾਈਲ ਫੋਟੋ
Advertisement
ਈਟਾਨਗਰ, 27 ਜੁਲਾਈ
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਐਲਾਨ ਕੀਤਾ ਹੈ ਕਿ ਨੌਜਵਾਨਾਂ ਨੂੰ ਅਗਨੀਪਥ ਸਕੀਮ ਦੇ ਤਹਿਤ ਭਰਤੀ ਲਈ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਅਤੇ ਸੂਬੇ ਦੀ ਪੁਲੀਸ, ਐਮਰਜੈਂਸੀ ਅਤੇ ਫਾਇਰ ਸਰਵਿਸਿਜ਼ ਵਿੱਚ ਭਰਤੀ ਦੌਰਾਨ ਸੇਵਾਮੁਕਤ ਅਗਨੀਵੀਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਖਾਂਡੂ ਨੇ ਕਿਹਾ ਕਿ ਇਹ ਪਹਿਲ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਦੇ ਯੋਗ ਬਣਾਵੇਗੀ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਸਰਕਾਰ ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰ ਵਜੋਂ ਭਰਤੀ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਥਾਨਕ ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰੇਗੀ ਅਤੇ ਅਰੁਣਾਚਲ ਦੇ ਸੇਵਾਮੁਕਤ ਅਗਨੀਵੀਰਾਂ ਨੂੰ ਅਰੁਣਾਚਲ ਪ੍ਰਦੇਸ਼ ਪੁਲੀਸ, ਬਟਾਲੀਅਨ ਅਤੇ ਐਮਰਜੈਂਸੀ ਅਤੇ ਫਾਇਰ ਸਵਾਵਾਂ ਵਿੱਚ ਭਰਤੀ ਵਿੱਚ ਪ੍ਰਦੇਸ਼ ਨੂੰ ਪਹਿਲ ਦਿੱਤੀ ਜਾਵੇਗੀ।

ਰਾਜਸਥਾਨ ਸਰਕਾਰ ਵੀ ਸਾਬਕਾ ਅਗਨੀਵੀਰਾਂ ਲਈ ਰੱਖੇਗੀ ਵਿਸ਼ੇਸ ਕੋਟਾ

ਉਧਰ ਰਾਜਸਥਾਨ ਸਰਕਾਰ ਨੇ ਵੀ ਅਗਨੀਵੀਰਾਂ ਲਈ ਜੇਲ੍ਹ ਵਿਭਾਗ, ਜੰਗਲਾਤ ਵਿਭਾਗ ਅਤੇ ਸੂਬਾ ਪੁਲੀਸ ਵਿਚ ਭਰਤੀ ਵਿਚ ਰਾਖਵਾਂਕਰਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਜਾਰੀ ਮੁੱਖ ਮੰਤਰੀ ਦਫਤਰ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਾਰਗਿਲ ਵਿਜੇ ਦਿਵਸ (26 ਜੁਲਾਈ) ਦੇ ਮੌਕੇ 'ਤੇ ਅਗਨੀਵੀਰਾਂ ਲਈ ਇਕ ਵੱਡਾ ਐਲਾਨ ਕੀਤਾ ਹੈ। ਜਿਸ ਵਿਚ ਰਾਜਸਥਾਨ ਸਰਕਾਰ ਨੇ ਸਮਰਪਣ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਅਗਨੀਵੀਰਾਂ ਲਈ ਸੂਬਾ ਪੁਲਿਸ, ਜੇਲ੍ਹ ਗਾਰਡ ਅਤੇ ਜੰਗਲਾਤ ਗਾਰਡ ਦੀ ਭਰਤੀ ਵਿਚ ਰਾਖਵਾਂਕਰਨ ਦਾ ਪ੍ਰਬੰਧ ਕੀਤਾ ਹੈ। ਬਿਆਨ ਵਿੱਚ ਸ਼ਰਮਾ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਰਾਜ ਸਰਕਾਰ ਦੇ ਇਸ ਫੈਸਲੇ ਨਾਲ, ਅਗਨੀਵੀਰਾਂ ਨੂੰ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਰਾਜ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ।" ਹਾਲਾਂਕਿ, ਅੰਗੀਵਰਾਂ ਲਈ ਇਹਨਾਂ ਸੇਵਾਵਾਂ ਵਿੱਚ ਰਾਖਵੇਂਕਰਨ ਦੀ ਪ੍ਰਤੀਸ਼ਤਤਾ ਦਾ ਖੁਲਾਸਾ ਨਹੀਂ ਕੀਤਾ ਗਿਆ।
-ਪੀਟੀਆਈ
Advertisement
Tags :
Author Image

Puneet Sharma

View all posts

Advertisement