ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ: ਅਮਰੀਕਾ ਦੀ ਸੰਸਦੀ ਕਮੇਟੀ
08:54 PM Jul 14, 2023 IST
ਸਾਂ ਫਰਾਂਸਿਸਕੋ, 14 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਮਗਰੋਂ ਅਮਰੀਕੀ ਸੰਸਦ ਦੀ ਇੱਕ ਕਮੇਟੀ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਅੰਗ ਕਰਾਰ ਦਿੰਦਿਆਂ ਇੱਕ ਮਤਾ ਪਾਸ ਕੀਤਾ ਹੈ। ਇਹ ਮਤਾ ਸੰਸਦ ਮੈਂਬਰ ਜੈਫ ਮਰਕਲੇ, ਬਿਲ ਹੋਗਾਰਟੀ, ਟਿਮ ਕੇਨ ਅਤੇ ਕ੍ਰਿਸ ਵਾਨ ਹੋਲੇਨ ਨੇ ਵੀਰਵਾਰ ਨੂੰ ਪੇਸ਼ ਕੀਤਾ। ਮੀਡੀਆ ਨੂੰ ਜਾਰੀ ਬਿਆਨ ਮੁਤਾਬਕ ਮਤੇ ਵਿੱਚ ਇਸ ਗੱਲ ਦੀ ਮੁੜ ਪੁਸ਼ਟੀ ਕੀਤੀ ਗਈ ਹੈ ਕਿ ਅਮਰੀਕਾ ਮੈਕਮੋਹਨ ਲਾਈਨ ਨੂੰ ਚੀਨ ਅਤੇ ਭਾਰਤ ਦੇ ਸੂਬੇ ਅਰੁਣਾਚਲ ਪ੍ਰਦੇਸ਼ ਵਿੱਚ ਕੌਮਾਂਤਰੀ ਹੱਦ ਵਜੋਂ ਮਾਨਤਾ ਦਿੰਦਾ ਹੈ। ਇਸ ਨਾਲ ਚੀਨ ਦਾ ਇਹ ਦਾਅਵਾ ਕਮਜ਼ੋਰ ਹੁੰਦਾ ਹੈ ਕਿ ਅਰੁਣਾਚਲ ਪ੍ਰਦੇਸ਼ ਦਾ ਬਹੁਤਾ ਹਿੱਸਾ ਉਸ (ਚੀਨ) ਦਾ ਹੈ। ਇਸ ਮਤੇ ਨੂੰ ਹੁਣ ਵੋਟਿੰਗ ਲਈ ਸੈਨੇਟ ’ਚ ਪੇਸ਼ ਕੀਤਾ ਜਾਵੇਗਾ। -ਏਪੀ
Advertisement
Advertisement