For the best experience, open
https://m.punjabitribuneonline.com
on your mobile browser.
Advertisement

ਅਰੁਣਾਚਲ ਚੋਣਾਂ: ਭਾਜਪਾ ਦੇ ਦਸ ਵਿਧਾਇਕ ਨਿਰਵਿਰੋਧ ਜੇਤੂ

07:44 AM Mar 31, 2024 IST
ਅਰੁਣਾਚਲ ਚੋਣਾਂ  ਭਾਜਪਾ ਦੇ ਦਸ ਵਿਧਾਇਕ ਨਿਰਵਿਰੋਧ ਜੇਤੂ
Advertisement

ਈਟਾਨਗਰ, 30 ਮਾਰਚ
ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2024 ਦੀਆਂ 60 ਸੀਟਾਂ ਵਿੱਚੋਂ ਮੁੱਖ ਮੰਤਰੀ ਪੇਮਾ ਖਾਂਡੂ ਅਤੇ ਉਪ ਮੁੱਖ ਮੰਤਰੀ ਚੌਵਨਾ ਮੇਨ ਸਮੇਤ ਭਾਜਪਾ ਦੇ ਦਸ ਵਿਧਾਇਕ ਨਿਰਵਿਰੋਧ ਜਿੱਤ ਗਏ ਹਨ। ਚੋਣ ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਵੱਖ-ਵੱਖ ਵਿਧਾਨ ਸਭਾ ਸੀਟਾਂ ਤੋਂ ਨਾਮਜ਼ਦਗੀਆਂ ਵਾਪਸ ਲਏ ਜਾਣ ਮਗਰੋਂ ਭਾਜਪਾ ਦੇ ਦਸ ਉਮੀਦਵਾਰਾਂ ਨੂੰ ਨਿਰਵਰੋਧ ਜੇਤੂ ਐਲਾਨਿਆ ਗਿਆ ਹੈ। ਮੁਕਤੂ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਖਾਂਡੂ ਖ਼ਿਲਾਫ਼ ਕੋਈ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਰਿਆ। ਭਾਜਪਾ ਦੇ ਬਾਕੀ ਜਿੱਤੇ ਉਮੀਦਵਾਰਾਂ ਵਿਚ ਟੇਚੀ ਰੋਤੂ (ਸਗਲੀ), ਜਿੱਕੇ ਟਾਕੋ (ਤਾਲੀ), ਨਯਾਤੋ ਦੁਕਮ(ਤਲੀਹਾ), ਮੁਤਚੂ ਮਿਠੀ (ਰੋਇੰਗ), ਹਗੇ ਅੱਪਾ (ਜ਼ੀਰੋਹਪੋਲੀ), ਟੇਚੀ ਕਾਸੋ (ਈਟਾਨਗਰ), ਡੌਂਗਰੂ ਸਿਆਂਗਜੂ (ਬੋਮਡਿਲਾ) ਤੇ ਦਸਾਂਗਲੂ ਪੁਲ (ਹਾਯੁਲਿਆਂਗ-ਐੱਸਟੀ) ਸ਼ਾਮਲ ਹਨ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×