For the best experience, open
https://m.punjabitribuneonline.com
on your mobile browser.
Advertisement

ਅਰੁਣਾਚਲ ਤੇ ਅਕਸਾਈ ਚਿਨ ਭਾਰਤ ਦੇ ਅਟੁੱਟ ਅੰਗ, ਆਪਹੁਦਰੇ ਢੰਗ ਨਾਲ ਤਿਆਰ ਨਕਸ਼ਾ ਇਸ ਨੂੰ ਨਹੀਂ ਬਦਲ ਸਕਦਾ: ਕਾਂਗਰਸ

07:13 AM Aug 30, 2023 IST
ਅਰੁਣਾਚਲ ਤੇ ਅਕਸਾਈ ਚਿਨ ਭਾਰਤ ਦੇ ਅਟੁੱਟ ਅੰਗ  ਆਪਹੁਦਰੇ ਢੰਗ ਨਾਲ ਤਿਆਰ ਨਕਸ਼ਾ ਇਸ ਨੂੰ ਨਹੀਂ ਬਦਲ ਸਕਦਾ  ਕਾਂਗਰਸ
Advertisement

ਨਵੀਂ ਦਿੱਲੀ: ਕਾਂਗਰਸ ਨੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਨੂੰ ਚੀਨੀ ਨਕਸ਼ੇ ਵਿੱਚ ਸ਼ਾਮਲ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਦੋਵੇਂ ਖੇਤਰ ਭਾਰਤ ਦੇ ਅਟੁੱਟ ਅੰਗ ਹਨ ਅਤੇ ‘ਆਦਤਨ ਅਪਰਾਧੀ’ ਵੱੱਲੋਂ ਆਪਹੁਦਰੇ ਢੰਗ ਨਾਲ ਤਿਆਰ ਨਕਸ਼ੇ ਨਾਲ ਇਸ ਸੱਚਾਈ ਨੂੰ ਨਹੀਂ ਬਦਲਿਆ ਜਾ ਸਕਦਾ। ਪਾਰਟੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਜੀ-20 ਸਿਖਰ ਵਾਰਤਾ ਵਿਚ ਆਲਮੀ ਮੰਚ ਤੋਂ ਭਾਰਤੀ ਖੇਤਰ ’ਤੇ ਕਬਜ਼ੇ ਦੀਆਂ ਚੀਨੀ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕਰੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਭਾਰਤ ਦੇ ਅਨਿੱਖੜਵਾਂ ਤੇ ਅਟੁੱਟ ਅੰਗ ਹਨ ਤੇ ‘ਆਪਹੁਦਰੇ ਢੰਗ ਨਾਲ ਤਿਆਰ ਕੋਈ ਵੀ ਨਕਸ਼ਾ ਇਸ ਨੂੰ ਨਹੀਂ ਬਦਲ ਸਕਦਾ।’’ ਖੜਗੇ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਜਦੋਂ ਹੋਰਨਾਂ ਮੁਲਕਾਂ ਦੇ ਖੇਤਰਾਂ ਦੇ ਨਾਂ ਬਦਲਣ ਤੇ ਨਵੇਂ ਨਕਸ਼ੇ ਤਿਆਰ ਕਰਨ ਦੀ ਗੱਲ ਆਉਂਦੀ ਹੈ ਤਾਂ ਚੀਨ ਇਸ ਮਾਮਲੇ ਵਿਚ ਆਦਤਨ ਅਪਰਾਧੀ ਹੈ। ਭਾਰਤੀ ਨੈਸ਼ਨਲ ਕਾਂਗਰਸ ਖੇਤਰਾਂ ਨੂੰ ਗੈਰਕਾਨੂੰਨੀ ਢੰਗ ਨਾਲ ਪੇਸ਼ ਕਰਨ ਜਾਂ ਭਾਰਤੀ ਖੇਤਰਾਂ ਦੇ ਨਾਂ ਬਦਲਣ ਦਾ ਸਖ਼ਤ ਵਿਰੋਧ ਕਰਦੀ ਹੈ।’’ ਖੜਗੇ ਨੇ ਕਿਹਾ, ‘‘ਅਸੀਂ ਚੀਨ ਸਣੇ ਆਪਣੇ ਸਾਰੇ ਗੁਆਂਢੀਆਂ ਨਾਲ ਸ਼ਾਂਤੀਪੂਰਨ ਸਹਿ-ਹੋਂਦ ਤੇ ਅਸਲ ਕੰਟਰੋਲ ਰੇਖਾ ’ਤੇ ਅਮਨ ਤੇ ਸ਼ਾਂਤੀ ਚਾਹੁੰਦੇ ਹਾਂ। ਗਲਵਾਨ ਵਿੱਚ ਸਾਡੇ 20 ਫੌਜੀ ਸ਼ਹੀਦ ਹੋਏ, ਪਰ ਪ੍ਰਧਾਨ ਮੰਤਰੀ ਨੇ ਇਹ ਆਖ ਕੇ ਉਨ੍ਹਾਂ ਨੂੰ ਪੂਰੀ ਖੁੱਲ੍ਹ ਦਿੱਤੀ ਕਿ ‘ਕੋਈ ਵੀ ਸਾਡੇ ਖੇਤਰ ’ਚ ਦਾਖਲ ਨਹੀਂ ਹੋਇਆ।’ ਚੀਨ ਦੇ ਕਪਟੀ ਤੇ ਲੜਾਕੇ ਤੇਵਰ, ਜੋ ਅਜੇ ਵੀ ਜਾਰੀ ਹਨ, ਦੁਖਦਾਈ ਹਨ।’’
ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਐੱਲਏਸੀ ਦੇ ਨਾਲ 2000 ਵਰਗ ਫੁੱਟ ਕਿਲੋਮੀਟਰ ਵਿੱਚ ਚੀਨ ਵੱਲੋਂ ਕੀਤੇ ਕਬਜ਼ੇ ਦੇ ਖ਼ਾਤਮੇ ਨੂੰ ਯਕੀਨੀ ਬਣਾਏ।’’ ਉਧਰ ਇਕ ਹੋਰ ਕਾਂਗਰਸੀ ਆਗੂ ਤੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਵੀ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਦਾਅਵੇ ਨੂੰ ‘ਬੇਤੁਕਾ, ਤਰਕਹੀਣ ਤੇ ਇਤਿਹਾਸਕ ਪੱਖੋਂ ਗ਼ਲਤ’ ਦੱਸਿਆ ਹੈ। ਤਿਵਾੜੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅੰਤਰਝਾਤ ਮਾਰੇ ਤੇ ਚੀਨ ਵੱਲੋਂ ਕਬਜ਼ੇ ਵਿਚ ਲਏ ਭਾਰਤੀ ਖੇਤਰਾਂ ’ਤੇ ਨਵੇਂ ਸਿਰੇ ਤੋਂ ਦਾਅਵਾ ਜਤਾਏ। -ਪੀਟੀਆਈ

Advertisement

ਰਾਹੁਲ ਗਾਂਧੀ ਦਾ ਦਾਅਵਾ ਸੱਚ ਨਿਕਲਿਆ: ਰਾਊਤ

ਮੁੰਬਈ: ਚੀਨ ਵੱਲੋਂ ਨਵੇਂ ਨਕਸ਼ੇ ’ਚ ਅਰੁਣਾਚਲ ਤੇ ਅਕਸਾਈ ਚਿਨ ਨੂੰ ਆਪਣਾ ਖੇਤਰ ਦੱਸਣ ਮਗਰੋਂ ਸ਼ਿਵ ਸੈਨਾ (ਯੂਬੀਟੀ) ਆਗੂ ਤੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਲੱਦਾਖ ਨੂੰ ਲੈ ਕੇ ਕੀਤੇ ਹਾਲੀਆ ਦਾਅਵੇ ਸੱਚ ਸਾਬਤ ਹੋਏ ਹਨ। ਰਾਊਤ ਨੇ ਕਿਹਾ ਕਿ ਕੇਂਦਰ ਸਰਕਾਰ ਵਿਚ ਜੇ ਹਿੰਮਤ ਹੈ ਤਾਂ ਉਹ ਦੱਖਣ-ਪੂੁਰਬੀ ਏਸ਼ਿਆਈ ਮੁਲਕ ’ਤੇ ਸਰਜੀਕਲ ਸਟ੍ਰਾਈਕ (ਹਮਲਾ) ਕਰੇ। ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਚੀਨ ਲੱਦਾਖ ਦੇ ਪੈਂਗੌਂਗ ਝੀਲ ਖੇਤਰ ਵਿਚ ਦਾਖ਼ਲ ਹੋ ਗਿਆ ਹੈ, ਜੋ ਹੁਣ ਸੱਚ ਸਾਬਤ ਹੋਇਆ ਹੈ। ਸਾਡੇ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਬਰਿਕਸ ਸਿਖਰ ਵਾਰਤਾ ਦੌਰਾਨ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ ਸੀ। ਮਗਰੋਂ ਹੁਣ ਇਹ ਚੀਨ ਦਾ ਨਵਾਂ ਨਕਸ਼ਾ ਸਾਹਮਣੇ ਆਇਆ ਹੈ। ਰਾਹੁਲ ਦਾ ਦਾਅਵਾ ਸੱਚ ਹੈ। ਚੀਨ ਅਰੁਣਾਚਲ ਵਿੱਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।’’ -ਏਐੱਨਆਈ

Advertisement

Advertisement
Author Image

sukhwinder singh

View all posts

Advertisement