‘ਕੌਨ ਬਨੇਗਾ ਕਰੋੜਪਤੀ’ ਵਿੱਚ ਹਿੱਸਾ ਲੈਣ ’ਤੇ ਅਰੁਣ ਸਿੰਗਲਾ ਦਾ ਸਨਮਾਨ
07:58 AM Dec 27, 2024 IST
ਮਾਨਸਾ:
Advertisement
ਸ਼ਿਵ ਸ਼ਕਤੀ ਆਰਟ ਸਭਾ ਮਾਨਸਾ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਮਾਨਸਾ ਦੇ ਸਹਾਇਕ ਮੈਨੇਜਰ ਅਰੁਣ ਕੁਮਾਰ ਸਿੰਗਲਾ ਨੂੰ ‘ਕੌਨ ਬਨੇਗਾ ਕਰੋੜਪਤੀ’ ’ਚ ਪਹੁੰਚਕੇ ਮਾਨਸਾ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਉਣ ’ਤੇ ਉਨ੍ਹਾਂ ਦੇ ਘਰ ਪਹੁੰਚਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਭਾ ਦੇ ਪ੍ਰਧਾਨ ਪ੍ਰੇਮ ਨਾਥ ਕਾਟੀ ਨੇ ਕਿਹਾ ਕਿ ਅਰੁਣ ਕੁਮਾਰ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੈ। ਵਿਨੋਦ ਮਿੱਤਲ, ਰਮੇਸ਼ ਜਿੰਦਲ, ਪ੍ਰਵੀਨ ਟੋਨੀ, ਰੂਲਦੂ ਰਾਮ ਨੰਦਗੜ੍ਹ, ਸੰਜੀਵ ਕੁਮਾਰ ਤੇ ਗੌਰਵ ਕੁਮਾਰ ਵੀ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement