ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਲਾਕਾਰਾਂ ਨੂੰ ਔਖੀ ਘੜੀ ਲਈ ਵੀ ਤਿਆਰ ਰਹਿਣਾ ਪੈਂਦੈ: ਰਹਿਮਾਨ

08:46 AM Jun 10, 2024 IST

ਮੁੰਬਈ: ਆਸਕਰ ਅਤੇ ਗ੍ਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਵੱਲੋਂ ਹਾਲ ਹੀ ਵਿੱਚ ਰਿਲੀਜ਼ ਐਲਬਮ ‘ਅਮਰ ਸਿੰਘ ਚਮਕੀਲਾ’ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਆਪਣਾ ਪੁਰਾਣਾ ਵਕਤ ਯਾਦ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਇੱਕ ਵਾਰ ਪੇਸ਼ੇਵਰ ਅਤੇ ਵਿਅਕਤੀਗਤ ਤੌਰ ’ਤੇ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਸੰਗੀਤਕਾਰ ਰਹਿਮਾਨ ਨੇ ਕਿਹਾ, ‘ਉਸ ਵੇਲੇ ਮੈਂ ਸੰਗੀਤਕਾਰ ਨਹੀਂ ਬਣਿਆ ਸੀ ਤੇ ਇਹ ਗੱਲ 1986-1987 ਦੀ ਹੈ। ਮੈਂ ਇੱਕ ਫਿਲਮ ਲਈ ਸੰਗੀਤ ਤਿਆਰ ਕਰ ਰਿਹਾ ਸਾਂ ਤੇ ਮੇਰੀ ਇੱਕ ਭੈਣ ਕਾਫ਼ੀ ਬਿਮਾਰ ਹੋ ਗਈ। ਫਿਲਮ ਦੇ ਨਿਰਮਾਤਾ ਲਈ ਬਜਟ ਦੀ ਸਮੱਸਿਆ ਸੀ ਅਤੇ ਪ੍ਰਾਜੈਕਟ ਸ਼ਾਮ ਪੰਜ ਵਜੇ ਤੱਕ ਮੁਕੰਮਲ ਕਰਨਾ ਸੀ।’ ਜਦੋਂ ਰਹਿਮਾਨ ਨੂੰ ਫਿਲਮ ਦੇ ਟਾਈਟਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫਿਲਮ ਦਾ ਨਾਂ ਯਾਦ ਨਹੀਂ ਹੈ ਕਿਉਂਕਿ ਇਸ ਘਟਨਾ ਨੂੰ ਲਗਪਗ 40 ਸਾਲ ਹੋ ਗਏ ਹਨ। ਉਨ੍ਹਾਂ ਦੱਸਿਆ, ‘ਇਸ ਦੌਰਾਨ ਮੇਰੀ ਮਾਂ ਨੇ ਮੈਨੂੰ ਫੋਨ ਕਰ ਕੇ ਮੇਰੀ ਭੈਣ ਦੀ ਬਿਮਾਰੀ ਬਾਰੇ ਦੱਸਿਆ। ਮੈਂ ਸੋਚਿਆ ਕਿ ਮੇਰੀ ਮਾਂ ਸਿਆਣੀ ਹੈ ਤੇ ਉਹ ਸਭ ਕੁਝ ਸੰਭਾਲ ਲਵੇਗੀ। ਮੈਂ ਆਪਣਾ ਕੰਮ ਮੁਕੰਮਲ ਕੀਤਾ ਤੇ ਸਿੱਧਾ ਹੀ ਹਸਪਤਾਲ ਪੁੱਜਿਆ। ਰੱਬ ਦਾ ਸ਼ੁਕਰ ਹੈ ਕਿ ਮੇਰੀ ਭੈਣ ਠੀਕ ਹੋ ਗਈ ਸੀ।’ ਸੰਗੀਤਕਾਰ ਰਹਿਮਾਨ ਨੇ ਦੱਸਿਆ ਕਿ ਇੱਕ ਕਲਾਕਾਰ ਦੇ ਰੂਪ ਵਿੱਚ ਤੁਹਾਨੂੰ ਹਮੇਸ਼ਾ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਤੁਸੀਂ ਕੰਮ ਕਰਨ ਲਈ ਤਿਆਰ ਨਹੀਂ ਹੁੰਦੇ, ਪਰ ਤੁਹਾਨੂੰ ਕਰਨਾ ਪੈਂਦਾ ਹੈ। ਕਈ ਵਾਰ ਤੁਸੀਂ ਖੁਸ਼ੀ ਦੇ ਗੀਤ ’ਤੇ ਕੰਮ ਕਰ ਰਹੇ ਹੁੰਦੇ ਹੋ, ਪਰ ਤੁਹਾਡਾ ਮਨ ਬਹੁਤ ਉਦਾਸ ਹੋ ਸਕਦਾ ਹੈ। ਕਈ ਵਾਰ ਤੁਸੀਂ ਬਹੁਤ ਖੁਸ਼ ਹੋ ਸਕਦੇ ਹੋ, ਪਰ ਤੁਹਾਨੂੰ ਗਮੀ ਬਾਰੇ ਗੀਤ ’ਤੇ ਕੰਮ ਕਰਨਾ ਪੈਂਦਾ ਹੈ। ਇੱਕ ਕਲਾਕਾਰ ਨੂੰ ਅਜਿਹੇ ਮੌਕਿਆਂ ’ਤੇ ਆਪਣਾ ਕੰਮ ਮੁਕੰਮਲ ਕਰਨ ਲਈ ਤਿਆਰ ਰਹਿਣਾ ਪੈਂਦਾ ਹੈ। -ਆਈਏਐੱਨਐੱਸ

Advertisement

Advertisement
Tags :
AR RehmanMusic
Advertisement