ਅਰਤਿੰਦਰ ਸੰਧੂ ਦਾ ‘ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ’ ਨਾਲ ਸਨਮਾਨ
ਪੱਤਰ ਪ੍ਰੇਰਕ
ਦੋਰਾਹਾ, 7 ਅਕਤੂਬਰ
ਇੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਸ਼ਾਇਰਾ ਅਰਤਿੰਦਰ ਸੰਧੂ ਨੂੰ ਚੌਥਾ ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ 2024 ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਨਾਵਲਕਾਰ, ਚਿੰਤਕ ਤੇ ਸ਼ਾਇਰ ਡਾ. ਮਨਮੋਹਨ ਸਿੰਘ ਨੇ ਕੀਤੀ, ਜਿਸ ਵਿੱਚ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਸਾਬਕਾ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੁਰਿੰਦਰ ਰਾਮਪੁਰੀ ਨੇ ਸਭਾ ਵੱਲੋਂ ਦਿੱਤੇ ਜਾਂਦੇ ਸਾਹਿਤਕ ਪੁਰਸਕਾਰਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਜ਼ੋਰਾਵਰ ਸਿੰਘ ਨੇ ਅਰਤਿੰਦਰ ਸੰਧੂ ਬਾਰੇ ਸ਼ੋਭਾ ਪੱਤਰ ਪੜ੍ਹਿਆ, ਜਿਸ ਉਪਰੰਤ ਅਰਤਿੰਦਰ ਸੰਧੂ ਨੂੰ ਪੁਰਸਕਾਰ ਦਿੱਤਾ ਗਿਆ ਜਿਸ ਵਿੱਚ 25 ਹਜ਼ਾਰ ਰੁਪਏ ਸਨਮਾਨ ਰਾਸ਼ੀ, ਪੁਸਤਕਾਂ ਅਤੇ ਸਾਲ ਸ਼ਾਮਲ ਸਨ।
ਸਭਾ ਦੇ ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਕਮਲਜੀਤ ਨੀਲੋਂ ਨੇ ਗੀਤ ਤੋਂ ਇਲਾਵਾ ਗੁਰਸੇਵਕ ਸਿੰਘ ਢਿੱਲੋਂ, ਜ਼ੋਰਾਵਰ ਸਿੰਘ ਪੰਛੀ, ਸੁਰਜੀਤ ਸੁਮਨ, ਬਲਵੰਤ ਮਾਂਗਟ, ਪ੍ਰੀਤ ਸੰਦਲ, ਅਨਿਲ ਫਤਹਿਗੜ੍ਹ ਜੱਟਾਂ, ਨੀਤੂ ਰਾਮਪੁਰ, ਅਰਤਿੰਦਰ ਸੰਧੂ, ਡਾ.ਮਨਮੋਹਨ, ਸਰਦਾਰ ਪੰਛੀ, ਅਮਨ ਧੂਰੀ, ਦੀਪ ਦਿਲਬਰ, ਮਨਜੀਤ ਘਣਗਸ, ਪ੍ਰਭਜੋਤ ਰਾਮਪੁਰ, ਜਸਵੀਰ ਝੱਜ, ਤਰਨਜੀਤ ਕੌਰ ਗਰੇਵਾਲ, ਇੰਦਰਜੀਤ ਕੰਵਲ ਲੋਟੇ, ਹਰਬੰਸ ਮਾਲਵਾ, ਡਾ. ਗੁਲਜ਼ਾਰ ਸਿੰਘ, ਜਗਦੇਵ ਮਕਸੂਦੜਾ, ਮੋਹਨ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਹਰਬੰਸ ਰਾਏ, ਅਮਨ ਧੂਰੀ ਤੇ ਬਲਵੰਤ ਸਿੰਘ ਆਦਿ ਨੇ ਕਵਿਤਾਵਾਂ ਪੜ੍ਹੀਆਂ।
ਰਚਨਾਵਾਂ ’ਤੇ ਹੋਈ ਬਹਿਸ ਵਿਚ ਰਣਜੀਤ ਭੁੱਟਾ, ਜੋਗਿੰਦਰ ਸਿੰਘ ਓਬਰਾਏ, ਸੁਰਜੀਤ ਵਿਸ਼ਾਦ, ਤਰਨ ਬੱਲ, ਸੁਖਵਿੰਦਰ ਸਿੰਘ, ਨੇਤਰ ਸਿੰਘ, ਰਾਜਵੰਤ ਕੌਰ, ਰਾਜਪੁਸ਼ਿਵੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਉਸਾਰੂ ਟਿੱਪਣੀਆਂ ਕੀਤੀਆਂ। ਇਸ ਮੌਕੇ ਕਹਾਣੀਕਾਰ ਗੁਰਦਿਆਲ ਦਲਾਲ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰੀਤ ਸੰਦਲ ਅਤੇ ਬਲਵੰਤ ਮਾਂਗਟ ਨੇ ਬਾਖੂਬੀ ਨਿਭਾਈ।