ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਕਲੀ ਦੁੱਧ ਬਣਾਉਣ ਵਾਲਾ ਗੁਦਾਮ ਸੀਲ

07:26 AM Jun 22, 2024 IST
ਕੋਟੜਾ ਲੇਹਲ ਵਿੱਚ ਗੁਦਾਮ ਨੂੰ ਸੀਲ ਕਰਦੇ ਹੋਏ ਅਧਿਕਾਰੀ ਡਾ. ਬਲਜੀਤ ਸਿੰਘ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਜੂਨ
ਜ਼ਿਲ੍ਹਾ ਸਿਹਤ ਅਫਸਰ ਡਾ. ਬਲਜੀਤ ਸਿੰਘ ਦੀ ਅਗਵਾਈ ਵਿੱਚ ਅੱਜ ਸਵੇਰੇ ਫੂਡ ਸੇਫਟੀ ਅਧਿਕਾਰੀਆਂ ਤੇ ਪੁਲੀਸ ਨੇ ਮੁਖਬਰੀ ਮਿਲਣ ’ਤੇ ਪਿੰਡ ਕੋਟੜਾ ਲੇਹਲ ਦੇ ਚਰਨਜੀਤ ਸਿੰਘ ਦੇ ਗੁਦਾਮ ’ਤੇ ਛਾਪਾ ਮਾਰਿਆ ਪਰ ਡੇਅਰੀ ਮਾਲਕ ਜਿੰਦਰਾ ਲਗਾ ਕੇ ਭੱਜ ਗਿਆ।
ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਡੇਅਰੀ ਮਾਲਕ ਨੂੰ ਵਾਰ ਵਾਰ ਬੁਲਾਇਆ ਗਿਆ ਪਰ ਉਹ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਗੁਦਾਮ ਵਿੱਚ ਰੋਜ਼ਾਨਾ ਕਥਿਤ ਨਕਲੀ ਦੁੱਧ ਬਣਾ ਕੇ ਲਹਿਰਾਗਾਗਾ ਵਿੱਚ ਭੇਜਿਆ ਜਾਂਦਾ ਹੈ। ਛਾਪਾ ਮਾਰਨ ’ਤੇ ਗੁਦਾਮ ਵਿੱਚੋਂ ਸੁੱਕਾ ਦੁੱਧ, 7-8 ਟੀਨ ਰਿਫਾਈਂਡ ਘਿਓ ਤੇ ਨਕਲੀ ਦੁੱਧ ਬਣਾਉਣ ਵਾਲਾ ਸਾਮਾਨ ਬਰਾਮਦ ਹੋਇਆ ਹੈ।
ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਡੇਅਰੀ ਦੇ ਮਾਲਕ ਚਰਨਜੀਤ ਸਿੰਘ ਦੇ ਨਾ ਆਉਣ ਕਰਕੇ ਚੀਫ ਫੂਡ ਸੇਫਟੀ ਅਧਿਕਾਰੀ ਚਰਨਜੀਤ ਸਿੰਘ ਤੇ ਲਹਿਰਾਗਾਗਾ ਸਦਰ ਥਾਣੇ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਗੁਦਾਮ ਨੂੰ ਸੀਲ ਬੰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement