For the best experience, open
https://m.punjabitribuneonline.com
on your mobile browser.
Advertisement

ਮਸਨੂਈ ਬੌਧਿਕਤਾ ਭਾਰਤੀ ਆਈਟੀ ਖੇਤਰ ਲਈ ਲਿਆਵੇਗੀ ਵੱਡੀ ਤਬਦੀਲੀ

08:05 AM Mar 29, 2024 IST
ਮਸਨੂਈ ਬੌਧਿਕਤਾ ਭਾਰਤੀ ਆਈਟੀ ਖੇਤਰ ਲਈ ਲਿਆਵੇਗੀ ਵੱਡੀ ਤਬਦੀਲੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸਿੰਗਾਪੁਰ, 28 ਮਾਰਚ
ਸਾਈਬਰ ਸੁਰੱਖਿਆ ਕੰਪਨੀ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਮਸਨੂਈ ਬੌਧਿਕਤਾ (ਏਆਈ) ਭਾਰਤੀ ਆਈਟੀ ਸੈਕਟਰ ਨੂੰ ਆਲਮੀ ਸੇਵਾਵਾਂ ਦੇ ਅਗਲੇ ਪੱਧਰ ’ਤੇ ਲੈ ਕੇ ਜਾਵੇਗੀ। ਇੰਸਪਾਇਰਾ ਐਂਟਰਪ੍ਰਾਈਜ਼ ਇੰਡੀਆ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਪ੍ਰਕਾਸ਼ ਜੈਨ ਨੇ ਇਥੇ ਲੋਕਮਤ ਗਲੋਬਲ ਇਕਨੌਮਿਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਏਆਈ ਭਾਰਤੀ ਆਈਟੀ ਸੈਕਟਰ ਵਿਚ ਸਭ ਤੋਂ ਵੱਡੀ ਤਬਦੀਲੀ ਸਾਬਤ ਹੋਵੇਗੀ।’’ ਉਨ੍ਹਾਂ ਕਿਹਾ ਕਿ ਭਾਰਤੀ ਆਈਟੀ ਸੈਕਟਰ ਨੇ ਪਿਛਲੇ ਸਾਲ 270 ਅਰਬ ਅਮਰੀਕੀ ਡਾਲਰ ਦੀਆਂ ਸੇਵਾਵਾਂ ਦੀ ਬਰਾਮਦ ਕੀਤੀ ਸੀ। ਜੈਨ ਨੇ ਕਿਹਾ ਕਿ ਤਕਨਾਲੋਜੀ ਸਨਅਤਾਂ ਲਈ ਸਰਕਾਰ ਦੀ ਮਜ਼ਬੂਤ ਹਮਾਇਤ ਨੇ ਬਹੁਤ ਸਾਰੇ ਅੜਿੱਕੇ ਹਟਾ ਦਿੱਤੇ ਹਨ ਤੇੇ ਇਸ ਨਾਲ ਭਾਰਤ ਵਿਚ ਕਾਰੋਬਾਰ ਕਰਨ ਦੀ ਸੌਖ ਦਾ ਮੰਤਵ ਪੂਰਾ ਹੋਇਆ ਹੈ। ਕਨਵੈਨਸ਼ਨ ਦੌਰਾਨ ‘‘ਟੇਕਿੰਗ ਇੰਡੀਆ ਟੂ ਦਿ ਪਿਨੈਕਲ ਆਫ਼ ਵਰਲਡ ਇਕੌਨਮੀ - ਏ ਰੋਡ ਮੈਪ’’ ਬਾਰੇ ਪੈਨਲ ਵਿਚਾਰ ਚਰਚਾ ਨੂੰ ਸੰਬੋਧਨ ਕਰਦਿਆਂ ਜੈਨ ਨੇ ਭਾਰਤ ਵਿਚ ਵਧਦੀ ਪੜ੍ਹੀ ਲਿਖੀ ਤੇ ਹੁਨਰਮੰਦ ਮਨੁੱਖੀ ਸ਼ਕਤੀ ਉੱਤੇ ਜ਼ੋਰ ਦਿੱਤਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×