For the best experience, open
https://m.punjabitribuneonline.com
on your mobile browser.
Advertisement

ਜੀ-20 ਸੰਮੇਲਨ ਵਿਰੁੱਧ ਅਰਥੀ ਫੂਕ ਮੁਜ਼ਾਹਰਾ

08:28 AM Sep 09, 2023 IST
ਜੀ 20 ਸੰਮੇਲਨ ਵਿਰੁੱਧ ਅਰਥੀ ਫੂਕ ਮੁਜ਼ਾਹਰਾ
ਪਿੰਡ ਸਵੱਦੀ ਕਲਾਂ ਵਿੱਚ ਅਰਥੀ ਫੂਕਦੇ ਹੋਏ ਕਿਸਾਨ ਮਜ਼ਦੂਰ ਜਥੇਬੰਦੀ ਦੇ ਕਾਰਕੁਨ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਸਤੰਬਰ
ਨੇੜਲੇ ਪਿੰਡ ਸਵੱਦੀ ਕਲਾਂ ਵਿੱਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਕਾਰਜਕਾਰੀ ਕਮੇਟੀ ਨੇ ਅੱਜ ਜੀ-20 ਵਾਲੇ ਸਾਮਰਾਜਵਾਦੀ ਮੁਲਕਾਂ ਦੀ ਅਗਵਾਈ ਹੇਠਲੇ ਦੋ ਰੋਜ਼ਾ ਵਿਸ਼ੇਸ਼ ਸੰਮੇਲਨ ਦੇ ਵਿਰੋਧ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਕ ਪਾਸੇ ਮੋਦੀ ਹਕੂਮਤ ਫਾਸ਼ੀਵਾਦ ਦੇ ਰਾਹ ਤੁਰੀ ਹੋਈ ਹੈ ਤੇ ਦੂਜੇ ਪਾਸੇ ਅਜਿਹੇ ਸੰਮੇਲਨ ਕਰਕੇ ਦਿਖਾਵਾ ਕੁਝ ਹੋਰ ਕਰ ਰਹੀ ਹੈ। ਦੇਸ਼ ਦੀ ਗਰੀਬੀ ਨੂੰ ਦਿੱਲੀ ਦੇ ਰਸਤਿਆਂ ’ਤੇ ਪਰਦਿਆਂ ਰਾਹੀਂ ਢੱਕਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜੋ ਵਿਦੇਸ਼ੀ ਮਹਿਮਾਨ ਸੱਚ ਨਾ ਜਾਣ ਸਕਣ। ਇਨ੍ਹਾਂ ਝੁੱਗੀਆ ‘ਚ ਰਹਿਣ ਵਾਲੇ ਤਬਕੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੁਝ ਕਰਨ ਦੀ ਥਾਂ ਉਨ੍ਹਾਂ ਅੱਗੇ ਆਰਜ਼ੀ ਕੰਧ ਉਸਾਰੀ ਗਈ ਹੈ ਜੋ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਈ ਜਾ ਸਕਦੀ।
ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਬਿੱਲੂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਗੁਰਮੇਲ ਸਿੰਘ ਕੁਲਾਰ ਨੇ ਕਿਹਾ ਕਿ ਜੀ-20 ਸੰਸਥਾ ਵਾਲੇ ਸਾਮਰਾਜਵਾਦੀ ਮੁਲਕ, ਜਿੱਥੇ ਪੂਰੀ ਦੁਨੀਆ ਦੇ ਸਾਰੇ ਪੱਛੜੇ ਮੁਲਕਾਂ ਦੇ ਹਰ ਖੇਤਰ ਨੂੰ ਆਪਣੀ ਮੰਡੀ ਬਣਾ ਕੇ ਅੰਨ੍ਹੀ ਲੁੱਟ ਮਚਾ ਰਹੇ ਹਨ, ਉਥੇ ਭਾਰਤ ਵਰਗੀ ਵਿਸ਼ਾਲ ਮੰਡੀ ‘ਚ ਆਪਣੀਆ ਕਾਰਪੋਰੇਟ ਕੰਪਨੀਆਂ ਦੇ ਸਰਮਾਏ ਦੇ ਨਿਵੇਸ਼ ਰਾਹੀਂ ਲੁੱਟ ਅਤੇ ਮੁਨਾਫਾਖੋਰੀ ਵਿੱਚ ਹੋਰ ਤੇਜ਼ੀ ਲਿਆਉਣ ਦੇ ਮਕਸਦ ਨਾਲ ਇਹ ਸੰਮੇਲਨ ਹੋ ਰਿਹਾ ਹੈ।

Advertisement

Advertisement
Advertisement
Author Image

sukhwinder singh

View all posts

Advertisement